ਫ਼ਤਹਿਗੜ੍ਹ ਚੂੜੀਆਂ, 30 ਅਪ੍ਰੈਲ (ਅਵਤਾਰ ਸਿੰਘ ਰੰਧਾਵਾ) -ਇਲਾਕੇ ਦੀ ਸਿੱਖਿਆ ਸੰਸਥਾ ਬੇਬੇ ਨਾਨਕੀ ਪਬਲਿਕ ਸਕੂਲ ਘਣੀਏ-ਕੇ-ਬਾਂਗਰ ਦੀ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਾਰੇ ਬੱਚਿਆਂ ਨੇ ਚੰਗੇ ਨੰਬਰ ਹਾਸਲ ਕੀਤੇ | ਨਤੀਜੇ ਵਿਚ ਹਰਲੀਨ ਕੌਰ ਨੇ 94 ਫ਼ੀਸਦੀ ਅੰਕ ਲੈ ਕੇ ਪਹਿਲਾ, ਨਾਜੀਆ ਨੇ 92 ਫ਼ੀਸਦੀ ਅੰਕਾਂ ਨਾਲ ਦੂਸਰਾ, ਹਰਮਨਜੀਤ ਕੌਰ ਨੇ 88.5 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਤਰਨਜੀਤ ਕੌਰ ਸਮੇਤ ਸਮੂਹ ਸਟਾਫ਼ ਨੇ ਅੱਵਲ ਰਹੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਬੱਚਿਆਂ ਦੀ ਜ਼ਿੰਦਗੀ ਨੂੰ ਨਿਖਾਰਨ ਵਾਸਤੇ ਸੰਸਥਾ ਵਲੋਂ ਯਤਨਸ਼ੀਲ ਕਦਮ ਚੁੱਕੇ ਜਾ ਰਹੇ ਹਨ |