29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ

ਅਜੀਤ ਡੈਸਕ 03-05-2026
ਬਟਾਲਾ, 2 ਮਈ (ਸਤਿੰਦਰ ਸਿੰਘ)-ਸ਼ਹਿਰ ਦੀ ਐੱਨ.ਜੀ.ਓ. ਹਿਊਮਨਟੀ ਫਰਸਟ ਵਲੋਂ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਿਦਿਆਰਥੀਆਂ ਨੂੰ ਚੇਅਰਮੈਨ ਸ੍ਰੀ ਸਾਇਦ ਅਜ਼ੀਜ਼ ਅਹਿਮਦ ਦੀ ਅਗਵਾਈ ਵਿਚ ਕਾਪੀਆਂ ਵੰਡੀਆਂ ਗਈਆਂ | ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਸੰਸਥਾ ਵਲੋਂ ਸਕੂਲ ਨੂੰ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਂਦਾ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਸ੍ਰੀਮਤੀ ਡਾ. ਸੁਨੀਤਾ ਕੌਸ਼ਲ ਸਟੇਟ ਐਵਾਰਡੀ ਵਲੋਂ ਚੈਅਰਮੈਨ ਸ੍ਰੀ ਸਾਈਦ ਅਜ਼ੀਜ਼ ਅਹਿਮਦ ਅਤੇ ਉਨ੍ਹਾਂ ਦੀ ਟੀਮ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ | ਸਮੂਹ ਸਟਾਫ਼ ਵਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀ ਨੂਰਦੀਨ ਨਾਸਿਰ ਪ੍ਰਧਾਨ ਲੋਕਲ ਬਾਡੀ ਕਾਦੀਆਂ, ਚੌਧਰੀ ਅਬੂਲ ਵਾਸੇ ਐੱਮ.ਸੀ. ਕਾਦੀਆਂ, ਨਵੀਦ ਅਹਿਮਦ ਫਜਲ ਜਨਰਲ ਸਕੱਤਰ ਹਿਊਮਨਟੀ ਫਰਸਟ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਲਿਲੀ ਸਵੋਰਡਜ਼ ਮੈਥੋਡਿਸਟ ਕਾਲਜ ਆਫ ਐਜ਼ੂਕੇਸ਼ਨ ਦਾ ਪੀ.ਐਸ. ਟੱੈਟ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਬਸਪਾ ਦੀ ਜ਼ਿਲ੍ਹਾ ਕਮੇਟੀ ਤੇ ਵਿਧਾਨ ਸਭਾਵਾਂ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।