29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਗੋਲਡਨ ਸੀਨੀਅਰ ਸੈਕੰ.ਸਕੂਲ ਵਿਖੇ ਵਿਦਿਆਰਥੀ ਕੌਂਸਲ ਦੀ ਹੋਈ ਚੋਣ

ਅਜੀਤ ਡੈਸਕ 03-05-2026
ਗੁਰਦਾਸਪੁਰ, 2 ਮਈ (ਚੱਕਰਾਜਾ)-ਗੋਲਡਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ ਵਿਦਿਆਰਥੀ ਕੌਂਸਲ ਦੀ ਚੋਣ ਲਈ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਕੂਲ ਦੇ ਹੁਸ਼ਿਆਰ ਵਿਦਿਆਰਥੀਆਂ ਨੇ ਸੁੰਦਰ ਪਰੇਡ ਪੇਸ਼ ਕਰਕੇ ਸਵੇਰ ਦੀ ਸਭਾ ਵਿਚ ਗਲੈਮਰ ਦਾ ਅਹਿਸਾਸ ਜੋੜਿਆ | ਇਸ ਸਮਾਗਮ ਵਿਚ ਗੋਲਡਨ ਗਰੁੱਪ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਮੁੱਖ ਮਹਿਮਾਨ ਅਤੇ ਡਾਇਰੈਕਟਰ ਵਿਨਾਇਕ ਮਹਾਜਨ ਤੇ ਡਾਇਰੈਕਟਰ ਰਾਘਵ ਮਹਾਜਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪ੍ਰੋਗਰਾਮ ਵਿਚ ਸਭ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਤੇ ਚਾਰਾਂ ਹਾਊਸਾਂ ਦੇ ਨੁਮਾਇੰਦਿਆਂ ਨੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ | ਡਾ: ਮੋਹਿਤ ਮਹਾਜਨ ਨੇ ਦਸਵੀਂ ਜਮਾਤ ਦੇ ਵਿਦਿਆਰਥੀ ਏਕਲਵਿਆ ਮਹਾਜਨ ਨੂੰ ਹੈੱਡ ਬੁਆਏ ਅਤੇ ਵੰਦਨਾ ਨੂੰ ਹੈੱਡ ਗਰਲ ਦਾ ਖ਼ਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ | ਜਦੋਂ ਕਿ ਸ਼ੋਭਿਤਪ੍ਰੀਤ ਸਿੰਘ, ਜਸਕੀਰਤ ਵਚਨ, ਆਦਿਸ਼ ਮਹਾਜਨ ਤੇ ਦੀਕਸ਼ੰਤ ਕੁਮਾਰ ਨੂੰ ਕਲਾਮ, ਅਟਲ, ਅੰਬੇਡਕਰ ਅਤੇ ਲਤਾ ਹਾਊਸਾਂ ਲਈ ਕਪਤਾਨ, ਨਿਧੀ, ਨਿਸ਼ਿਕਾ, ਰਿਸ਼ਿਕਾ ਮਹਾਜਨ, ਨਵਿਆ ਮਹਾਜਨ ਨੂੰ ਉਪ ਕਪਤਾਨ ਤੇ ਰਣਕ ਗੁਪਤਾ, ਯੋਗੇਸ਼ਵਰੀ ਗੁਰਕੀਰਤਨ ਸਿੰਘ, ਆਕਾਸ਼ਦੀਪ ਕੌਰ, ਤਨਿਸ਼ ਮਹਾਜਨ ਤੇ ਨੰਦਿਤਾ ਨੂੰ ਪ੍ਰੀਫੈਕਟ ਚੁਣਿਆ ਗਿਆ | ਡਾਇਰੈਕਟਰ ਰਾਘਵ ਮਹਾਜਨ ਅਤੇ ਡਾਇਰੈਕਟਰ ਵਿਨਾਇਕ ਮਹਾਜਨ ਨੇ ਸਾਰੇ ਐਲਾਨੇ ਕੈਪਟਨਾਂ ਤੇ ਵਾਈਸ ਕੈਪਟਨਾਂ ਨੂੰ ਉਨ੍ਹਾਂ ਦੇ ਡਿਊਟੀ ਬੈਜ ਲਗਾ ਕੇ ਸਨਮਾਨਿਤ ਕੀਤਾ | ਸਕੂਲ ਦੇ ਪਿ੍ੰਸੀਪਲ ਜਤਿੰਦਰ ਗੁਪਤਾ ਤੇ ਪਿ੍ੰਸੀਪਲ ਪਿ੍ਯੰਕਾ ਮਹਾਜਨ, ਐਚ.ਓ.ਡੀ ਨੇਹਾ ਮਹਾਜਨ, ਐਚ.ਓ.ਡੀ ਹਰਕੀਰਤ ਕੌਰ ਅਤੇ ਸਮੁੱਚੇ ਸਟਾਫ ਦੀ ਮੌਜੂਦਗੀ 'ਚ ਚੁਣੇ ਹੈੱਡ ਬੁਆਏ, ਹੈੱਡ ਗਰਲ, ਕੈਪਟਨ, ਵਾਈਸ ਕੈਪਟਨ ਤੇ ਪ੍ਰੀਫੈਕਟਾਂ ਨੂੰ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਨਿਭਾਉਣ ਲਈ ਸਹੁੰ ਚੁਕਾਈ ਗਈ | ਪ੍ਰੋਗਰਾਮ ਦੇ ਅੰਤ ਵਿਚ ਡਾ: ਮੋਹਿਤ ਮਹਾਜਨ ਨੇ ਸੰਬੋਧਨ ਕਰਦਿਆਂ ਸਕੂਲ ਵਿਚ ਸੈਸ਼ਨ 2026-27 ਲਈ ਐਲਾਨੀ ਸਕੂਲ ਹਾਊਸ ਟੀਮ ਵਲੋਂ ਡਿਊਟੀਆਂ ਦੀ ਕਾਰਗੁਜ਼ਾਰੀ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸਮੂਹ ਸਟਾਫ਼, ਵਿਦਿਆਰਥੀਆਂ, ਪਿ੍ੰਸੀਪਲ ਪਿ੍ਯੰਕਾ ਮਹਾਜਨ ਅਤੇ ਪਿ੍ੰਸੀਪਲ ਜਤਿੰਦਰ ਗੁਪਤਾ ਨੂੰ ਇਨ੍ਹਾਂ ਹਾਊਸਾਂ ਦੀਆਂ ਟੀਮਾਂ ਬਣਾਉਣ ਅਤੇ ਉਨ੍ਹਾਂ ਦੇ ਸਹੀ ਕੰਮਕਾਜ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਭਾਜਪਾ ਦੇ ਕੌਮੀ ਸਕੱਤਰ ਨਰਿੰਦਰ ਰੈਣਾ ਨੇ ਗ੍ਰਨੇਡ ਹਮਲੇ ਦਾ ਸ਼ਿਕਾਰ ਭਾਜਪਾ ਆਗੂ ਅਟਲ ਸ਼ਰਮਾ ਤੇ ਪਰਿਵਾਰ ਨਾਲ ਕੀਤੀ ਮੁਲ... ਅਗਲੀ ਖ਼ਬਰ ਲਿਲੀ ਸਵੋਰਡਜ਼ ਮੈਥੋਡਿਸਟ ਕਾਲਜ ਆਫ ਐਜ਼ੂਕੇਸ਼ਨ ਦਾ ਪੀ.ਐਸ. ਟੱੈਟ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।