30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪ੍ਰਤਾਪ ਵਰਲਡ ਸਕੂਲ ਵਿਖੇ ਐਨ.ਡੀ.ਏ.ਤੇ ਓਪਰੇਸ਼ਨ ਸਿੰਦੂਰ 'ਤੇ ਸੀਨੀਅਰ ਫ਼ੌਜੀ ਅਧਿਕਾਰੀਆਂ ਵਲੋਂ ਵਿਸ਼ੇਸ਼ ਸੈਸ਼ਨ

ਅਜੀਤ ਡੈਸਕ 03-05-2026
ਪਠਾਨਕੋਟ, 2 ਮਈ (ਸੰਧੂ)-ਪ੍ਰਤਾਪ ਵਰਲਡ ਸਕੂਲ ਵਲੋਂ ਐਨ.ਡੀ.ਏ ਦੇ ਅਭਿਆਰਥੀਆਂ ਅਤੇ ਸੀਨੀਅਰ ਵਿਦਿਆਰਥੀਆਂ ਲਈ ਪੇ੍ਰਰਨਾਦਾਇਕ ਅਤੇ ਜਾਣਕਾਰੀਪੂਰਨ ਸੈਸ਼ਨ ਦਾ ਆਯੋਜਨ ਕੀਤਾ ਗਿਆ | ਇਸ ਵਿਸ਼ੇਸ਼ ਸੈਸ਼ਨ ਨੂੰ ਪ੍ਰਤਿਸ਼ਠਿਤ ਸੀਨੀਅਰ ਫ਼ੌਜੀ ਅਧਿਕਾਰੀਆਂ ਵਲੋਂ ਸੰਚਾਲਿਤ ਕੀਤਾ ਗਿਆ | ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ), ਫ਼ੌਜੀ ਅਧਿਕਾਰੀ ਦੇ ਜੀਵਨ ਤੇ ਓਪਰੇਸ਼ਨ ਸਿੰਦੂਰ ਦੇ ਮਹੱਤਵ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ | ਫ਼ੌਜੀ ਅਧਿਕਾਰੀਆਂ ਨੇ ਐਨ.ਡੀ.ਏ. ਦੀ ਚੋਣ ਪ੍ਰਕਿਰਿਆ, ਤਿਆਰੀ ਦੀਆਂ ਰਣਨੀਤੀਆਂ ਤੇ ਅਭਿਆਰਥੀਆਂ ਲਈ ਲਾਜ਼ਮੀ ਮਾਪਦੰਡਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਆਫਿਸਰ ਲਾਇਕ ਕੁਆਲਿਟੀਆਂ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ | ਸੈਸ਼ਨ ਦਾ ਖ਼ਾਸ ਆਕਰਸ਼ਨ ਓਪਰੇਸ਼ਨ ਸਿੰਦੂਰ 'ਤੇ ਚਰਚਾ ਰਹੀ, ਜਿਸ ਵਿਚ ਇਸ ਤਰ੍ਹਾਂ ਦੇ ਫ਼ੌਜੀ ਅਭਿਆਨਾਂ ਦੀ ਯੋਜਨਾ, ਕਾਰਗੁਜ਼ਾਰੀ ਅਤੇ ਰਣਨੀਤਕ ਮਹੱਤਵ ਨੂੰ ਸੌਖੀ ਭਾਸ਼ਾ ਵਿਚ ਸਮਝਾਇਆ ਗਿਆ | ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਸਵਾਲ ਪੁੱਛਣ ਦਾ ਮੌਕਾ ਵੀ ਮਿਲਿਆ, ਜਿਸ ਨਾਲ ਉਨ੍ਹਾਂ ਦੀ ਰੁਚੀ ਅਤੇ ਸਮਝ ਵਿਚ ਹੋਰ ਵਾਧਾ ਹੋਇਆ | ਪ੍ਰੰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੈਸ਼ਨ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਸਕੂਲ ਦੇ ਡਾਇਰੈਕਟਰ ਸਨੀ ਮਹਾਜਨ ਨੇ ਕਿਹਾ ਕਿ ਪ੍ਰਤਾਪ ਵਰਲਡ ਸਕੂਲ ਵਿਚ ਅਸੀਂ ਅਜਿਹੇ ਭਵਿੱਖ ਦੇ ਨੇਤਾ ਤਿਆਰ ਕਰਨ 'ਤੇ ਵਿਸ਼ਵਾਸ ਰੱਖਦੇ ਹਾਂ ਜੋ ਸਿਰਫ਼ ਪੜ੍ਹਾਈ ਵਿਚ ਹੀ
ਪਿਛਲੀ ਖ਼ਬਰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੀ ਤਰਜ਼ 'ਤੇ 60 ਫ਼ੀਸਦੀ ਡੀ.ਏ. ਪ੍ਰਦਾਨ ਕਰਨਾ ਚਾਹੀਦੈ-ਸਤੀਸ਼ ਸ਼ਰਮਾ ਅਗਲੀ ਖ਼ਬਰ ਗੋਪਾਲ ਮੰਦਰ ਵਿਖੇ ਭਗਵਤੀ ਦੁਰਗਾ ਮਾਤਾ ਦਾ ਸਥਾਪਨਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।