30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਗੋਪਾਲ ਮੰਦਰ ਵਿਖੇ ਭਗਵਤੀ ਦੁਰਗਾ ਮਾਤਾ ਦਾ ਸਥਾਪਨਾ ਦਿਵਸ ਮਨਾਇਆ

ਅਜੀਤ ਡੈਸਕ 03-05-2026
ਪਠਾਨਕੋਟ, 2 ਮਈ (ਸੁਮਿਤ)-ਖ਼ਾਨਪੁਰ ਉੱਤਮ ਗਾਰਡਨ ਕਾਲੋਨੀ ਸਥਿਤ ਗੋਪਾਲ ਮੰਦਰ ਵਿਚ ਭਗਵਤੀ ਦੁਰਗਾ ਮਾਤਾ ਦਾ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸ਼ਰਧਾਲੂਆਂ ਨੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਜਾਣਕਾਰੀ ਅਨੁਸਾਰ ਮੰਦਰ ਵਿਚ ਮਾਤਾ ਦੁਰਗਾ ਦੀ ਮੂਰਤੀ ਦੀ ਸਥਾਪਨਾ 17 ਸਾਲ ਪਹਿਲਾਂ ਬੀ.ਐਸ. ਭਨੋਟ ਅਤੇ ਰਾਣੀ ਭਨੋਟ ਵਲੋਂ ਕਰਵਾਈ ਗਈ ਸੀ | ਭਨੋਟ ਪਰਿਵਾਰ ਵਲੋਂ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਗਈ | ਇਸ ਤੋਂ ਬਾਅਦ ਭਜਨ-ਕੀਰਤਨ ਕੀਤਾ ਗਿਆ | ਇਸ ਮੌਥੇ ਵਿਸ਼ਾਲ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ | ਇਹ ਸਾਰਾ ਪ੍ਰੋਗਰਾਮ ਆਨੰਦ ਵਾਹਿਨੀ ਅਤੇ ਗੋਪਾਲ ਸੇਵਾ ਸਮਿਤੀ ਦੇ ਸਹਿਯੋਗ ਨਾਲ ਹੋਇਆ | ਸਮਾਗਮ ਵਿਚ ਸੁਧਾ ਸ਼ਰਮਾ ਵਿਸ਼ੇਸ਼ ਮਾਰਗ ਦਰਸ਼ਕ ਅਤੇ ਮੁੱਖ ਵਕਤਾ ਵਜੋਂ ਹਾਜ਼ਰ ਰਹੇ | ਪ੍ਰੋਗਰਾਮ ਦੀ ਪ੍ਰਧਾਨਗੀ ਨਿਰਮਲਾ ਦੇਵੀ ਅਤੇ ਸੁਦੇਸ਼ ਸ਼ਰਮਾ ਨੇ ਕੀਤੀ | ਇਸ ਦੌਰਾਨ ਸਮਾਜ ਸੇਵਾ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਲੋੜਵੰਦ ਸਕੂਲੀ ਬੱਚਿਆਂ ਦੀ ਫ਼ੀਸ ਲਈ 7000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ | ਸੁਧਾ ਸ਼ਰਮਾ ਨੇ ਕਿਹਾ ਕਿ ਇਹ ਉਤਸਵ ਸਨਾਤਨ ਸੰਸਕਿ੍ਤੀ ਦੀ ਜੀਵੰਤ ਪਰੰਪਰਾ ਦਾ ਪ੍ਰਤੀਕ ਹੈ ਅਤੇ ਸੱਚੀ ਸ਼ਰਧਾ ਨਾਲ ਜੀਵਨ ਵਿਚ ਸੁੱਖ-ਸ਼ਾਂਤੀ ਪ੍ਰਾਪਤ ਹੁੰਦੀ ਹੈ |
ਪਿਛਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਵਿਖੇ ਐਨ.ਡੀ.ਏ.ਤੇ ਓਪਰੇਸ਼ਨ ਸਿੰਦੂਰ 'ਤੇ ਸੀਨੀਅਰ ਫ਼ੌਜੀ ਅਧਿਕਾਰੀਆਂ ਵਲੋਂ ਵਿਸ਼ੇਸ਼ ਸੈਸ਼ਨ ਅਗਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਵਿਖੇ ਕਾਮਰਸ ਵਿਭਾਗ ਵਲੋਂ ਫੇਅਰਵੈੱਲ ਪਾਰਟੀ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।