01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਗੁਰਜੀਤ ਕੌਰ ਨੇ ਚੰਗੇ ਸੰਸਕਾਰ ਤੇ ਚੰਗੀ ਵਿੱਦਿਆ ਦਿਵਾ ਕੇ ਬੱਚੇ ਉੱਚ ਅਹੁਦਿਆਂ 'ਤੇ ਪਹੁੰਚਾਏ <br/>

ਅਜੀਤ ਡੈਸਕ 10-05-2026
ਅੱਜ ਦੇ ਭੱਜ-ਦੌੜ ਵਾਲੇ ਯੁੱਗ ਵਿਚ ਜਿੱਥੇ ਇਨਸਾਨ ਰਿਸ਼ਤਿਆਂ ਦੀ ਅਹਿਮੀਅਤ ਭੁੱਲਦਾ ਜਾ ਰਿਹਾ ਹੈ, ਉੱਥੇ 'ਮਾਂ ਦਿਵਸ' ਵਰਗੇ ਦਿਨ ਸਾਨੂੰ ਆਪਣੇ ਜੜ੍ਹਾਂ ਨਾਲ ਜੋੜਦੇ ਹਨ | ਮਾਂ ਸਿਰਫ ਇਕ ਰਿਸ਼ਤਾ ਨਹੀਂ, ਸਗੋਂ ਇਕ ਅਹਿਸਾਸ ਹੈ, ਜੋ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਨਾਲ ਜੁੜ ਜਾਂਦਾ ਹੈ | ਮਾਂ ਦਿਵਸ ਸਾਨੂੰ ਉਸ ਹਸਤੀ ਦਾ ਸ਼ੁਕਰਾਨਾ ਕਰਨ ਦਾ ਮੌਕਾ ਦਿੰਦਾ ਹੈ, ਜਿਸ ਨੇ ਸਾਨੂੰ ਇਸ ਰੰਗੀਨ ਦੁਨੀਆ ਦੇ ਦਰਸ਼ਨ ਕਰਵਾਏ | ਅੱਜ ਮਾਂ ਦਿਵਸ 'ਤੇ ਅਜਿਹੀ ਹੀ ਇਕ ਮਾਂ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਾਂ, ਜਿਸ ਨੇ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਤੇ ਚੰਗੇ ਸੰਸਕਾਰ ਦੇ ਕੇ ਅੱਜ ਦੇ ਇਸ ਯੁੱਗ 'ਚ ਚੰਗੇ ਰੁਤਬਾ ਹਾਸਲ ਕਰਵਾਇਆ | ਫਤਹਿਗੜ੍ਹ ਚੜੀਆਂ ਵਾਸੀ ਮਾਂ ਗੁਰਜੀਤ ਕੌਰ ਨੇ ਆਪਣੇ ਬੱਚਿਆਂ ਬੇਟੀ ਅਰਸ਼ਦੀਪ ਕੌਰ ਨੂੰ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰਵਾ ਕੇ ਡਾਕਟਰ ਤੇ ਬੇਟੇ ਮਹਿਕਦੀਪ ਸਿੰਘ ਨੂੰ ਉੱਚ ਵਿਦਿਆ ਲਈ ਕੈਨੇਡਾ ਭੇਜਿਆ ਜਿੱਥੇ ਉਹ ਆਪਣੇ ਰੋਜ਼ਮਰਾ ਦੇ ਕੰਮਾਂ ਦੇ ਨਾਲ-ਨਾਲ ਆਪਣੀ ਵਧੀਆ ਜ਼ਿੰਦਗੀ ਬਿਤਾ ਰਿਹਾ ਹੈ | ਗੁਰਜੀਤ ਕੌਰ ਨੇ ਇਕ ਮਾਂ ਹੋਣ ਦੇ ਨਾਤੇ ਆਪਣਾ ਭਵਿੱਖ ਬੱਚਿਆਂ ਵਿਚ ਦੇਖਿਆ ਤੇ ਉਨ੍ਹਾਂ ਦੀ ਪ੍ਰਰਵਿਸ਼ ਵਿਚ ਕੋਈ ਕਸਰ ਨਹੀਂ ਛੱਡੀ | ਉਨ੍ਹਾਂ ਦੇ ਪਤੀ ਇੰਸਪੈਕਟਰ ਜਤਿੰਦਰ ਸਿੰਘ ਅਪਰੇਸ਼ਨ ਵਿਜੇ ਦੇ ਹੀਰੋ ਹਨ ਅਤੇ ਅੱਜ ਕੱਲ੍ਹ ਪੰਜਾਬ ਹੋਮ ਗਾਰਡ ਅਤੇ ਸਿਵਲ ਡਿਫੈਂਸ ਵਿਚ ਵੱਡੇ ਅਹੁਦੇ 'ਤੇ ਹੈ | ਮਾਂ ਦਿਵਸ 'ਤੇ ਮਹਿਕਦੀਪ ਅਤੇ ਅਰਸ਼ਦੀਪ ਦੇ ਨਾਲ-ਨਾਲ ਜਤਿੰਦਰ ਸਿੰਘ ਨੂੰ ਵੀ ਗੁਰਜੀਤ ਕੌਰ 'ਤੇ ਮਾਣ ਮਹਿਸੂਸ ਹੁੰਦਾ ਹੈ |

ਪਿਛਲੀ ਖ਼ਬਰ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਪੂਰੀ ਜ਼ਿੰਦਗੀ ਨਿਛਾਵਰ ਕਰ ਦਿੰਦੀ ਹੈ ਮਾਂ ਅਗਲੀ ਖ਼ਬਰ ਐਕਸੈਲਸੀਅਰ ਸਕੂਲ ਬਿਜਲੀਵਾਲ 'ਚ ਮਾਂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।