01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਐਕਸੈਲਸੀਅਰ ਸਕੂਲ ਬਿਜਲੀਵਾਲ 'ਚ ਮਾਂ ਦਿਵਸ ਮਨਾਇਆ

ਅਜੀਤ ਡੈਸਕ 10-05-2026
ਕਿਲ੍ਹਾ ਲਾਲ ਸਿੰਘ, 9 ਮਈ (ਬਲਬੀਰ ਸਿੰਘ)-ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਵਿਚ ਮਾਂ ਦੇ ਅਟੁੱਟ ਪਿਆਰ, ਤਿਆਗ ਅਤੇ ਸਮਰਪਣ ਭਾਵਨਾ ਨੂੰ ਸਨਮਾਨ ਦੇਣ ਲਈ ਮਾਂ ਦਿਵਸ ਬੜੀ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਵੇਰ ਦੀ ਸਭਾ ਵਿਚ ਡਾ. ਰਵਿੰਦਰ ਨਾਥ ਟੈਗੋਰ ਹਾਊਸ ਦੇ ਵਿਦਿਆਰਥੀਆਂ ਵਲੋਂ ਇਕ ਵਿਸ਼ੇਸ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਵਿਦਿਆਰਥਾਆਂ ਨੇ ਮਾਵਾਂ ਦੇ ਸਨਮਾਨ ਲਈ ਕਵਿਤਾਵਾਂ ਗੀਤ ਤੇ ਭਾਸ਼ਣ ਪੇਸ਼ ਕੀਤੇ | ਵਿਦਿਆਰਥੀਆਂ ਵਲੋਂ ਇਸ ਮੌਕੇ ਇਕ ਕੋਰੀਓਗ੍ਰਾਫੀ ਪੇਸ਼ ਕੀਤੀ, ਜਿਸ ਵਿਚ ਉਨ੍ਹਾਂ ਮਾਂ ਦੇ ਰਿਸ਼ਤੇ ਨੂੰ ਦੁਨੀਆਂ ਦੇ ਸਭ ਤੋਂ ਪਿਆਰੇ ਤੇ ਅਨਮੋਲ ਰਿਸ਼ਤੇ ਵਜੋਂ ਪੇਸ਼ ਕੀਤਾ | ਵਿਦਿਆਰਥੀਆਂ ਨੇ ਬਹਤ ਖੂਬਸੂਰਤ ਕਾਰਡ ਬਣਾ ਕੇ ਮਾਵਾਂ ਨੂੰ ਤੇਹੋਫੇ ਵਜੋਂ ਭੇਟ ਕਰਨ ਲਈ ਤਿਆਰ ਕੀਤੇ | ਪਿ੍ੰਸੀਪਲ ਤੇਜਿੰਦਰ ਕੌਰ ਨੇ ਸਾਰਿਆਂ ਨੂੰ ਮਾਂ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ, ਉਹ ਸਾਨੂੰ ਸੰਸਕਾਰ, ਪਿਆਰ, ਸ਼ਹਿਨਸੀਲਤਾ ਅਤੇ ਇਨਸਾਨੀਅਤ ਦੀ ਸਿੱਖਿਆ ਦਿੰਦੀ ਹੈ | ਇਸ ਮੌਕੇ ਉਪ ਚੇਅਰਮੈਨ ਐਡਵੋਕੇਟ ਨਵਤੇਜ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦੀ ਸੇਵਾ ਆਪਣਾ ਫਰਜ਼ ਸਮਝਣਾ ਚਾਹੀਦਾ ਹੈ | ਇਸ ਮੌਕੇ ਸਮੂਹ ਵਿਦਿਆਰਥੀ ਤੇ ਸਟਾਫ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਜੀਤ ਕੌਰ ਨੇ ਚੰਗੇ ਸੰਸਕਾਰ ਤੇ ਚੰਗੀ ਵਿੱਦਿਆ ਦਿਵਾ ਕੇ ਬੱਚੇ ਉੱਚ ਅਹੁਦਿਆਂ 'ਤੇ ਪਹੁੰਚਾਏ <br/> ਅਗਲੀ ਖ਼ਬਰ ਚੀਨ ਨੇ ਪਹਿਲੀ ਵਾਰ ਕੀਤਾ ਸਵੀਕਾਰ; ਭਾਰਤ ਨਾਲ ਟਕਰਾਅ ਦੌਰਾਨ ਪਾਕਿ ਨੂੰ ਤਕਨੀਕੀ ਸਹਾਇਤਾ ਕੀਤੀ ਪ੍ਰਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।