01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਚੀਨ ਨੇ ਪਹਿਲੀ ਵਾਰ ਕੀਤਾ ਸਵੀਕਾਰ; ਭਾਰਤ ਨਾਲ ਟਕਰਾਅ ਦੌਰਾਨ ਪਾਕਿ ਨੂੰ ਤਕਨੀਕੀ ਸਹਾਇਤਾ ਕੀਤੀ ਪ੍ਰਦਾਨ <br/>

ਅਜੀਤ ਡੈਸਕ 10-05-2026
ਖ਼ੁਲਾਸੇ ਨੇ ਛੇੜੀ ਨਵੀਂ ਕੌਮਾਂਤਰੀ ਬਹਿਸ
ਅੰਮਿ੍ਤਸਰ, 9 ਮਈ (ਸੁਰਿੰਦਰ ਕੋਛੜ)-ਚੀਨ ਨੇ ਪਹਿਲੀ ਵਾਰ ਜਨਤਕ ਤੌਰ 'ਤੇ ਸਵੀਕਾਰ ਕੀਤਾ ਹੈ ਕਿ ਉਸ ਨੇ ਪਿਛਲੇ ਸਾਲ ਭਾਰਤ ਨਾਲ 4 ਦਿਨਾਂ ਦੇ ਟਕਰਾਅ ਦੌਰਾਨ ਪਾਕਿਸਤਾਨ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਸੀ | ਚੀਨੀ ਸਰਕਾਰੀ ਮੀਡੀਆ ਰਿਪੋਰਟਾਂ 'ਚ ਕੀਤੇ ਗਏ ਇਸ ਖ਼ੁਲਾਸੇ ਨੇ ਨਵੀਂ ਕੌਮਾਂਤਰੀ ਬਹਿਸ ਛੇੜ ਦਿੱਤੀ ਹੈ | ਚੀਨ ਦੇ ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ. (ਚਾਈਨਾ ਸੈਂਟਰਲ ਟੈਲੀਵਿਜ਼ਨ) 'ਤੇ ਪ੍ਰਸਾਰਿਤ ਇਕ ਇੰਟਰਵਿਊ 'ਚ ਏਰੋਸਪੇਸ ਇੰਡਸਟਰੀ ਕਾਰਪੋਰੇਸ਼ਨ ਆਫ਼ ਚਾਈਨਾ (ਏ. ਵੀ. ਆਈ. ਸੀ.) ਦੇ ਅਧੀਨ ਆਉਂਦੇ ਚੇਂਗਦੂ ਏਅਰਕ੍ਰਾਫਟ ਡਿਜ਼ਾਈਨ ਐਂਡ ਰਿਸਰਚ ਇੰਸਟੀਚਿਊਟ ਦੇ ਇੰਜੀਨੀਅਰ ਝਾਂਗ ਹੇਂਗ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਚੀਨ ਨੇ ਪਿਛਲੇ ਸਾਲ ਮਈ 'ਚ 4 ਦਿਨਾਂ ਦੀ ਜੰਗ ਦੌਰਾਨ ਪਾਕਿਸਤਾਨ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਸੀ | ਝਾਂਗ ਹੇਂਗ ਨੇ ਕਿਹਾ ਕਿ ਪਾਕਿਸਤਾਨ ਹਵਾਈ ਸੈਨਾ ਕੋਲ ਚੀਨ 'ਚ ਬਣੇ ਜੇ-10 ਸੀ. ਈ. ਲੜਾਕੂ ਜਹਾਜ਼ਾਂ ਦਾ ਬੇੜਾ ਮੌਜੂਦ ਹੈ, ਜੋ ਏ. ਵੀ. ਆਈ. ਸੀ. ਦੀ ਇਕ ਸਹਾਇਕ ਕੰਪਨੀ ਦੁਆਰਾ ਵਿਕਸਤ ਕੀਤਾ ਗਿਆ ਹੈ | ਚਾਈਨਾ ਸੈਂਟਰਲ ਟੈਲੀਵਿਜ਼ਨ ਨੂੰ ਦਿੱਤੇ ਬਿਆਨ 'ਚ ਹੇਂਗ ਨੇ ਦੱਸਿਆ ਕਿ ਸਹਾਇਤਾ ਅਧਾਰ 'ਤੇ ਹਾਲਾਤ ਬਹੁਤ ਚੁਣੌਤੀਪੂਰਨ ਸਨ | ਹੇਂਗ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਟੀਚਾ ਇਹ ਯਕੀਨੀ ਬਣਾਉਣਾ ਸੀ ਕਿ ਉਪਕਰਨ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨ ਤੇ ਸਰਵੋਤਮ ਪ੍ਰਦਰਸ਼ਨ ਪ੍ਰਦਾਨ ਕਰਨ | ਉਨ੍ਹਾਂ ਨੇ ਕਿਹਾ ਕਿ ਇਹ ਨਾ ਸਿਰਫ਼ ਜੇ.-10 ਸੀ. ਈ. ਜਹਾਜ਼ਾਂ ਦੀਆਂ ਸਮਰਥਾਵਾਂ ਦਾ ਪ੍ਰਦਰਸ਼ਨ ਸੀ, ਬਲਕਿ ਉਨ੍ਹਾਂ ਦੇ ਸਹਿਯੋਗ ਦੌਰਾਨ ਵਿਕਸਤ ਹੋਏ ਮਜ਼ਬੂਤ ੈੈਕਾਰਜਸ਼ੀਲ ਸੰਬੰਧਾਂ ਅਤੇ ਭਾਈਵਾਲੀ ਦਾ ਪ੍ਰਤੀਕ ਵੀ ਸੀ |

ਪਿਛਲੀ ਖ਼ਬਰ ਐਕਸੈਲਸੀਅਰ ਸਕੂਲ ਬਿਜਲੀਵਾਲ 'ਚ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਬਟਾਲਾ ਦੇ ਕੌਂਸਲਰਾਂ ਸਮੇਤ ਕਈ ਸੀਨੀਅਰ ਆਗੂ ਕਾਂਗਰਸ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।