01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਬਟਾਲਾ ਦੇ ਕੌਂਸਲਰਾਂ ਸਮੇਤ ਕਈ ਸੀਨੀਅਰ ਆਗੂ ਕਾਂਗਰਸ 'ਚ ਸ਼ਾਮਿਲ <br/>

ਅਜੀਤ ਡੈਸਕ 10-05-2026
ਭੁਪੇਸ਼ ਬਘੇਲ, ਰਾਜਾ ਵੜਿੰਗ, ਰੰਧਾਵਾ ਤੇ ਪਾਹੜਾ ਸਮੇਤ ਸੀਨੀਅਰ ਲੀਡਰਸ਼ਿਪ ਨੇ ਕੀਤਾ ਸਵਾਗਤ
ਬਟਾਲਾ, 9 ਮਈ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਬਟਾਲਾ ਅੰਦਰ ਕਾਂਗਰਸ ਪਾਰਟੀ ਨੂੰ ਉਸ ਵੇਲੇ ਭਾਰੀ ਮਜ਼ਬੂਤੀ ਮਿਲੀ, ਜਦੋਂ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਕੌਂਸਲਰ ਤੇ ਹੋਰ ਵੱਡੇ ਆਗੂਆਂ ਨੇ ਹਲਕੇ ਤੋਂ ਸੀਨੀਅਰ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਮੂਲੀਅਤ ਕੀਤੀ | ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਰਾਕੇਸ਼ ਕੁਮਾਰ ਤੁਲੀ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਆਮ ਆਦਮੀ ਪਾਰਟੀ, 'ਆਪ' ਦੇ ਕੌਸਲਰ ਰਜੇਸ਼ ਕੁਮਾਰ ਤੁਲੀ, 'ਆਪ' ਕੌਂਸਲਰ ਬਲਵਿੰਦਰ ਸਿੰਘ ਮਿੰਟਾ ਪੰਜਾਬ ਲਾਈਵ ਸਟਾਕ ਡਿਵੈਲਪਮੈਂਟ ਬੋਰਡ ਦਾ ਮੈਂਬਰ ਤੇ ਬਲਾਕ ਪ੍ਰਧਾਨ ਬਟਾਲਾ, 'ਆਪ' ਕੌਂਸਲਰ ਸਰਦੂਲ ਸਿੰਘ, ਸਵਿੰਦਰ ਸਿੰਘ ਦਾਲਮ ਫੌਡਰ ਮੈਂਬਰ 'ਆਪ', ਸਤਨਾਮ ਸਿੰਘ ਗਿੱਲ ਫੌਡਰ ਮੈਂਬਰ 'ਆਪ', ਮਨਪ੍ਰੀਤ ਸਿੰਘ ਦੀਵਾਨੀਵਾਲ ਖੁਰਦ ਸੀਨੀਅਰ 'ਆਪ' ਆਗੂ, ਸੁਖਵਿੰਦਰ ਸਿੰਘ ਪੁਰਾਣਾ ਪਿੰਡ ਸੀਨੀਅਰ 'ਆਪ' ਆਗੂ, ਜਸਬੀਰ ਸਿੰਘ ਨੀਟਾ ਸਾਬਕਾ ਕੌਸਲਰ ਤੇ ਮੰਡਲ ਪ੍ਰਧਾਨ ਭਾਜਪਾ, ਸਤਪਾਲ ਸਾ. ਕੌਸਲਰ ਅਕਾਲੀ ਦਲ, ਭੁਪਿੰਦਰ ਸਿੰਘ ਸੋਨੂੰ ਵਾਹਲਾ ਅਕਾਲੀ ਦਲ, ਰਾਜ ਕੁਮਾਰ ਰਾਜੂ ਸਾ. ਮੰਡਲ ਪ੍ਰਧਾਨ ਭਾਜਪਾ ਦਾ ਸਵਾਗਤ ਕਰਦੇ ਹੋਏ ਪੰਜਾਬ ਕਾਂਗਰਸ ਦੇ ਇੰਚਾਰਜ ਸ੍ਰੀ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਸਵਾਗਤ ਕੀਤਾ | ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਅਜੇ ਤਾਂ ਇਹ ਸ਼ੁਰੂਆਤ ਹੈ, ਆਉਣ ਵਾਲੇ ਦਿਨਾਂ ਵਿਚ ਬਟਾਲਾ ਵਿਚੋਂ ਵੱਡੀ ਗਿਣਤੀ ਵਿਚ ਹੋਰ ਵੀ ਲੋਕ ਵੱਖ-ਵੱਖ ਪਾਰਟੀਆਂ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਣਗੇ | ਇਸ ਮੌਕੇ ਦਵਿੰਦਰ ਸਿੰਘ ਕਾਕਾ ਰਜਿੰਦਰਾ ਫੌਡਰੀ ਵਾਲੇ, ਮਨਰਾਜ ਸਿੰਘ ਬੋਪਾਰਾਏ, ਕਰਮਜੀਤ ਸਿੰਘ ਕਾਕਾ ਟਰੱਕਾਂ ਵਾਲਾ, ਕੌਸਲਰ ਹਰਿੰਦਰ ਸਿੰਘ, ਕੌਸਲਰ ਕਸਤੂਰੀ ਲਾਲ, ਕੌਸਲਰ ਸੁਖਦੇਵ ਸਿੰਘ ਬਾਜਵਾ, ਰਮਨ ਨਈਅਰ, ਸੰਨੀ ਬੱਬਰ, ਸੋਨੂੰ ਸ਼ੇਰਗਿੱਲ, ਭੁਪਿੰਦਰ ਸਿੰਘ, ਜਗਜੋਤ ਸਿੰਘ, ਰਮੇਸ਼ ਬੂਰਾ, ਰੂਬਲ ਸ਼ੇਰਾ ਪੰਜਾਬ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੀਨ ਨੇ ਪਹਿਲੀ ਵਾਰ ਕੀਤਾ ਸਵੀਕਾਰ; ਭਾਰਤ ਨਾਲ ਟਕਰਾਅ ਦੌਰਾਨ ਪਾਕਿ ਨੂੰ ਤਕਨੀਕੀ ਸਹਾਇਤਾ ਕੀਤੀ ਪ੍ਰਦਾਨ <br/> ਅਗਲੀ ਖ਼ਬਰ ਤਿੰਨ ਰੋਜ਼ਾ 13ਵੀਂ ਸਬ ਜੂਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।