01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਵਲੋਂ ਪਿੰਡ ਮਨੋਹਰਪੁਰ 'ਚ 21 ਮੈਂਬਰੀ ਕਮੇਟੀ ਗਠਿਤ

ਪਿੰਡ ਮਨੋਹਰਪੁਰ 'ਚ ਕਮੇਟੀ ਬਣਾਉਣ ਉਪਰੰਤ ਪਿ੍ਥੀਪਾਲ ਸਿੰਘ ਬਟਾਲਾ ਤੇ ਹੋਰ | ਅਜੀਤ ਤਸਵੀਰ <br/> 10-05-2026
ਬਟਾਲਾ, 9 ਮਈ (ਸਤਿੰਦਰ ਸਿੰਘ)-ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਦੀ ਭਰਵੀਂ ਮੀਟਿੰਗ ਪਿੰਡ ਮਨੋਹਰਪੁਰਾ (ਬਟਾਲਾ) ਵਿਖੇ ਹੋਈ, ਜਿਸ ਵਿਚ ਪਿ੍ਥੀਪਾਲ ਸਿੰਘ ਬਟਾਲਾ ਇੰਚਾਰਜ ਹਲਕਾ ਬਟਾਲਾ, ਮਨਜਿੰਦਰ ਸਿੰਘ ਬੱਲ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ ਦਿਹਾਤੀ, ਗੁਰਦੇਵ ਸਿੰਘ ਸ਼ਾਹੀ ਸੀਨੀਅਰ ਆਗੂ ਖੁਸ਼ਕਰਨ ਸਿੰਘ ਹੇਅਰ, ਸਰਦੂਲ ਸਿੰਘ ਮੱਲੀ, ਜਸਪਾਲ ਸਿੰਘ ਗੋਬਿੰਦ ਨਗਰ, ਮਨਜੀਤ ਸਿੰਘ ਸਰਪੰਚ, ਦਿਲਬਾਗ ਸਿੰਘ ਬਟਾਲਾ, ਗੁਰਤੇਜ ਸਿੰਘ ਹੇਅਰ ਅਤੇ ਹਰਮੀਤ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਪਿ੍ਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਪੰਜਾਬ ਦੇ ਲੋਕਾਂ ਅਤੇ ਮਿੱਟੀ ਦੀ ਲੜਾਈ ਲੜ ਰਹੇ ਹਨ, ਪੰਜਾਬ ਅਤੇ ਨੌਜਵਾਨੀ ਨੂੰ ਬਚਾਉਣ ਲਈ ਭਾਈ ਅੰਮਿ੍ਤਪਾਲ ਸਿੰਘ ਦੀ ਤਾਕਤ ਬਣਨਾ ਪਵੇਗਾ | ਸ: ਬੱਲ ਨੇ ਕਿਹਾ ਕਿ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ | ਇਸ ਲਈ ਪੰਜਾਬ ਨੂੰ ਭਾਈ ਅੰਮਿ੍ਤਪਾਲ ਸਿੰਘ ਦੀ ਅਗਵਾਈ ਦੀ ਲੋੜ ਹੈ | ਸ: ਸ਼ਾਹੀ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟ ਰਹੀ ਹੈ | ਇਸ ਲੁੱਟ ਦੇ ਵਿਰੁੱਧ ਪੰਜਾਬੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ | ਖੁਸ਼ਕਰਨ ਸਿੰਘ ਨੇ ਕਿਹਾ ਕਿ ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵੇਗੀ, ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ | ਸ: ਮਨਜੀਤ ਸਿੰਘ ਸਰਪੰਚ ਨੇ ਕਿਹਾ ਕਿ ਸਿੱਖ ਕੌਮ ਦੇ ਹੱਕਾਂ ਅਤੇ ਮਸਲਿਆਂ ਦਾ ਹੱਲ ਭਾਈ ਅਮਿ੍ਤਪਾਲ ਸਿੰਘ ਹੀ ਕਰ ਸਕਦਾ ਹੈ | ਇਸ ਮੀਟਿੰਗ ਵਿਚ ਵੱਡੀ ਗਿਣਤੀ 'ਚ ਪਿੰਡ ਦੇ ਨੌਜਵਾਨ ਤੇ ਲੋਕ ਸ਼ਾਮਿਲ ਹੋਏ | ਪਿੰਡ ਦੀ 21 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚ ਕੈਪਟਨ ਸਿੰਘ, ਸੁਰਜੀਤ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਕੁਲਬੀਰ ਸਿੰਘ, ਪਰਮਜੀਤ ਸਿੰਘ ਪੰਮਾ, ਹਰਪਾਲ ਸਿੰਘ, ਜਗੀਰ ਸਿੰਘ, ਬਖਸ਼ੀਸ਼ ਸਿੰਘ, ਬਲਵਿੰਦਰ ਸਿੰਘ, ਮਨਦੀਪ ਸਿੰਘ, ਸਾਹਿਲਪ੍ਰੀਤ ਸਿੰਘ, ਅਵਤਾਰ ਸਿੰਘ, ਜੋਬਨ ਸਿੰਘ, ਸਿਕੰਦਰ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਸਿਦਕਪ੍ਰੀਤ ਸਿੰਘ, ਤਰਲੋਕ ਸਿੰਘ, ਸਿਕੰਦਰ ਸਿੰਘ ਅਤੇ ਦੀਵਾਨ ਸਿੰਘ ਆਦਿ ਸ਼ਾਮਿਲ ਹੋਏ | ਅਖੀਰ ਵਿਚ ਸਾਰਿਆਂ ਨੇ ਸਰਕਾਰਾਂ ਵਲੋਂ ਭਾਈ ਅੰਮਿ੍ਤਪਾਲ ਸਿੰਘ ਨਾਲ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ |
ਪਿਛਲੀ ਖ਼ਬਰ ਹਰਜਿੰਦਰਪਾਲ ਕੌਰ ਕੰਗ ਦੀ ਪ੍ਰੇਰਨਾ ਨਾਲ ਧੀ-ਪੁੱਤਰ ਨੇ ਡਾਕਟਰ ਬਣ ਕੇ ਮਾਂ ਦਾ ਸੁਪਨਾ ਸਾਕਾਰ ਕੀਤਾ ਅਗਲੀ ਖ਼ਬਰ ਜ਼ਿਲ੍ਹਾ ਕਚਹਿਰੀਆਂ ਗੁਰਦਾਸਪੁਰ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ 12885 ਕੇਸਾਂ ਦਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।