02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮਾਂ ਦੀ ਸਖ਼ਤ ਮਿਹਨਤ ਬਿਨਾਂ ਬੱਚਿਆਂ ਦੀ ਸਫਲਤਾ ਅਸੰਭਵ - ਲਿਵਲੀਨ ਕੌਰ <br/>

ਅਜੀਤ ਡੈਸਕ 10-05-2026
ਮਾਂ ਦਾ ਸਨਮਾਨ ਕਰਨ ਲਈ ਮਨਾਇਆ ਜਾਣ ਵਾਲਾ ਮਦਰ ਡੇ ਸਿਰਫ਼ ਇਕ ਦਿਨ ਨਹੀਂ, ਸਗੋਂ ਇਹ ਉਹ ਮੌਕਾ ਹੈ, ਜਿਸ ਦੌਰਾਨ ਅਸੀਂ ਮਾਂ ਦੀ ਅਹਿਮੀਅਤ ਨੰੂ ਸਮਝਦੇ ਤੇ ਉਸ ਦੇ ਅਨਮੋਲ ਯੋਗਦਾਨ ਨੰੂ ਯਾਦ ਕਰਦੇ ਹਾਂ | ਮਾਂ ਉਹ ਹਸਤੀ ਹੈ, ਜਿਸ ਦੀ ਮਿਹਨਤ, ਤਿਆਗ ਤੇ ਅਟੱਲ ਸਹਿਯੋਗ ਬਿਨਾਂ ਕਿਸੇ ਵੀ ਵਿਅਕਤੀ ਲਈ ਜੀਵਨ 'ਚ ਸਫਲਤਾ ਹਾਸਲ ਕਰਨਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਜਿਹਾ ਹੈ | ਬੱਚੇ ਦੀ ਪਹਿਲੀ ਅਧਿਆਪਕ ਮਾਂ ਹੁੰਦੀ ਹੈ | ਉਹ ਆਪਣੇ ਬੱਚੇ ਨੰੂ ਸਿਰਫ਼ ਪੜ੍ਹਾਈ ਨਹੀਂ, ਸਗੋਂ ਜੀਵਨ ਦੀਆਂ ਅਹਿਮ ਕਦਰਾਂ ਵੀ ਸਿਖਾਉਂਦੀ ਹੈ | ਜਿਵੇਂ ਕਿ ਇਮਾਨਦਾਰੀ, ਮਿਹਨਤ, ਅਨੁਸ਼ਾਸਨ ਤੇ ਸਬਰ | ਮਾਂ ਆਪਣੇ ਬੱਚਿਆਂ ਦੇ ਸੁਪਨਿਆਂ ਨੰੂ ਸਾਕਾਰ ਕਰਨ ਲਈ ਦਿਨ ਰਾਤ ਮਿਹਨਤ ਕਰਦੀ ਹੈ ਤੇ ਕਈ ਵਾਰ ਆਪਣੀਆਂ ਖ਼ਾਹਿਸ਼ਾਂ ਨੰੂ ਵੀ ਪਿੱਛੇ ਛੱਡ ਦਿੰਦੀ ਹੈ | ਸਰਕਾਰੀ ਗੌਰਮਿੰਟ ਸਕੂਲ ਮਾਨੇਪੁਰ ਵਿਖੇ ਬਤੌਰ ਅਧਿਆਪਕ ਤਾਇਨਾਤ ਪਰਮਜੀਤ ਕੌਰ ਦੀ ਬੇਟੀ ਲਿਵਲੀਨ ਕੌਰ ਜੋ ਇੰਗਲੈਂਡ ਵਿਚ ਸਫਲ ਜ਼ਿੰਦਗੀ ਬਤੀਤ ਕਰ ਰਹੇ ਹਨ, ਨੇ ਦੱਸਿਆ ਕਿ ਉਨ੍ਹਾਂ ਦੀ ਸਫਲਤਾ ਦੇ ਪਿੱਛੇ ਉਸ ਦੀ ਮਾਂ ਦੀ ਕੁਰਬਾਨੀ ਤੇ ਹੌਸਲਾ ਹੈ | ਉਸ ਦੀ ਹੌਸਲਾ ਅਫ਼ਜ਼ਾਈ ਤੇ ਦੁਆਵਾਂ ਹੀ ਬੱਚੇ ਨੰੂ ਸਫਲਤਾ ਦੀਆਂ ਉਚਾਈਆਂ ਤੱਕ ਲੈ ਕੇ ਜਾਂਦੀਆਂ ਹਨ | ਪਰਮਜੀਤ ਕੌਰ ਨੇ ਕਿਹਾ ਕਿ ਸਮਾਜ 'ਚ ਅੱਜ ਜਿਹੜੀ ਤਰੱਕੀ ਅਸੀਂ ਦੇਖ ਰਹੇ ਹਾਂ, ਉਸ ਦਾ ਇਕ ਵੱਡਾ ਹਿੱਸਾ ਮਾਵਾਂ ਦੀ ਮਿਹਨਤ ਦਾ ਨਤੀਜਾ ਹੈ | ਇਸ ਲਈ ਮਦਰ ਡੇ ਮੌਕੇ ਸਾਨੰੂ ਇਹ ਸਹੁੰ ਚੁੱਕਣੀ ਚਾਹੀਦੀ ਹੈ ਕਿ ਅਸੀਂ ਆਪਣੀਆਂ ਮਾਵਾਂ ਦੀ ਕਦਰ ਕਰਾਂਗੇ, ਉਨ੍ਹਾਂ ਦੀ ਸੇਵਾ ਕਰਾਂਗੇ ਤੇ ਉਨ੍ਹਾਂ ਦੇ ਸੁਪਨਿਆਂ ਨੰੂ ਸੱਚ ਕਰਨ ਲਈ ਪੂਰੀ ਕੋਸ਼ਿਸ਼ ਕਰਾਂਗੇ | ਮਾਂ ਦੀ ਮਿਹਨਤ ਬਿਨਾਂ ਜੀਵਨ ਵਿਚ ਸਫਲਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ |

ਪਿਛਲੀ ਖ਼ਬਰ ਮਾਂ ਦਾ ਕਰਜ਼ਾ ਕੋਈ ਨਹੀਂ ਉਤਾਰ ਸਕਦਾ : ਅਧਿਆਪਕਾ ਮਨਪ੍ਰੀਤ ਕੌਰ <br/> ਅਗਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ ਮਾਂ ਦੇ ਪਿਆਰ ਨੂੰ ਸਮਰਪਿਤ ਯਾਦਗਾਰ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।