02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮਾਂ ਦਾ ਕਰਜ਼ਾ ਕੋਈ ਨਹੀਂ ਉਤਾਰ ਸਕਦਾ : ਅਧਿਆਪਕਾ ਮਨਪ੍ਰੀਤ ਕੌਰ <br/>

ਅਜੀਤ ਡੈਸਕ 10-05-2026
ਅੱਜ ਮਾਂ ਦਿਵਸ 'ਤੇ ਡਿਵਾਈਨ ਵਿਲ ਪਬਲਿਕ ਸਕੂਲ ਦੇ ਅਧਿਆਪਕਾ ਮਨਪ੍ਰੀਤ ਕੌਰ ਐਮ.ਫਿਲ. ਪੰਜਾਬੀ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਮਨੁੱਖ ਦੇ ਜੀਵਨ ਵਿਚ ਮਾਂ ਦੀ ਅਹਿਮ ਭੂਮਿਕਾ ਹੈ, ਮਾਂ ਉਸ ਨੂੰ ਜਨਮ ਦਿੰਦੀ ਹੈ, ਉਸ ਦਾ ਪਾਲਣ-ਪੋਸ਼ਣ ਕਰਦੀ ਹੈ ਅਤੇ ਸਹੀ ਰਸਤਾ ਦਿਖਾਉਂਦੀ ਹੈ | ਮਾਂ ਹੀ ਬੱਚੇ ਦੀ ਪਹਿਲੀ ਦੋਸਤ ਤੇ ਗੁਰੂ ਹੁੰਦੀ ਹੈ | ਮਾਂ ਹੀ ਉਸ ਨੂੰ ਬੋਲਣਾ, ਤੁਰਨਾ ਤੇ ਚੰਗੇ ਸੰਸਕਾਰ ਸਿਖਾਉਂਦੀ ਹੈ | ਮਾਂ ਦਾ ਸਥਾਨ ਦੁਨੀਆਂ ਵਿਚ ਸਭ ਤੋਂ ਉੱਚਾ ਹੈ, ਜਿੰਨੇ ਵੀ ਰਾਜੇ, ਮਹਾਰਾਜੇ, ਪੀਰ, ਪੈਗੰਬਰ ਇਸ ਦੁਨੀਆ 'ਤੇ ਆਏ, ਉਨ੍ਹਾਂ ਸਭ ਦੀ ਜਨਮਦਾਤੀ ਇਕ ਮਾਂ ਹੀ ਹੈ | ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਦੀ ਹਰ ਖੁਸ਼ੀ ਲਈ ਆਪਣੀ ਕੁਰਬਾਨੀ ਦੇਣ ਲਈ ਹਮੇਸ਼ਾ ਮਾਂ ਹੀ ਤਿਆਰ-ਬਰ-ਤਿਆਰ ਰਹਿੰਦੀ ਹੈ | ਉਹ ਆਪਣੇ ਬੱਚਿਆਂ ਦੀ ਖੁਸ਼ੀ ਲਈ ਲੱਖਾਂ ਮੁਸੀਬਤਾਂ ਝੱਲ ਲੈਂਦੀ ਹੈ, ਪਰ ਆਪਣੇ ਬੱਚਿਆਂ ਨੂੰ ਕਦੀ ਦੁਖੀ ਨਹੀਂ ਵੇਖ ਸਕਦੀ | ਮਾਂ ਹੀ ਘਰ ਦੀ ਸ਼ਾਨ ਹੁੰਦੀ ਹੈ | ਘਰ ਦੀ ਰੌਣਕ ਤੇ ਛਾਂ ਹੁੰਦੀ ਹੈ, ਉਸ ਬਿਨਾਂ ਘਰ ਸੁੰਨਾ ਲਗਦਾ ਹੈ | ਮਾਂ ਹੀ ਸਾਰੇ ਪਰਿਵਾਰ ਦਾ ਖਿਆਲ ਰੱਖਦੀ ਹੈ, ਸਭ ਤੋਂ ਪਹਿਲਾਂ ਉੱਠਦੀ ਹੈ, ਸਾਰਾ ਦਿਨ ਪਰਿਵਾਰ ਦੀ ਦੇਖਭਾਲ ਕਰਦੀ ਹੈ, ਫਿਰ ਵੀ ਆਪਣੀ ਥਕਾਵਟ ਬਿਆਨ ਨਹੀਂ ਕਰਦੀ, ਹਮੇਸ਼ਾ ਮੁਸਕਰਾਉਂਦੀ ਰਹਿੰਦੀ ਹੈ | ਇਕ ਮਾਂ ਹਮੇਸ਼ਾ ਚਾਹੁੰਦੀ ਹੈ ਕਿ ਉਸ ਦੇ ਬੱਚੇ ਪੜ੍ਹ ਲਿਖ ਕੇ ਚੰਗੇ ਇਨਸਾਨ ਬਣਨ ਤੇ ਜੀਵਨ ਵਿਚ ਤਰੱਕੀਆਂ ਕਰ ਕੇ ਉੱਚ ਬੁਲੰਦੀਆਂ ਨੂੰ ਛੂਹਣ | ਮਾਂ ਦੀਆਂ ਦੁਆਵਾਂ ਹਮੇਸ਼ਾ ਬੱਚਿਆਂ ਨਾਲ ਰਹਿੰਦੀਆਂ ਹਨ | ਇਸ ਤਰ੍ਹਾਂ ਮਾਂ ਦਾ ਕਰਜ਼ਾ ਕੋਈ ਵੀ ਉਤਾਰ ਨਹੀਂ ਸਕਦਾ ਅਤੇ ਨਾ ਹੀ ਦੁਨੀਆਂ ਵਿਚ ਮਾਂ ਵਰਗਾ ਪਿਆਰ ਕੋਈ ਦੇ ਸਕਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀ ਮਾਂ ਦਾ ਵੱਧ ਤੋਂ ਵੱਧ ਸਤਿਕਾਰ ਕਰੀਏ ਅਤੇ ਹਰ ਖੁਸ਼ੀ ਉਸ ਨੂੰ ਦਈਏ | ''ਮੇਰੀ ਮਾਂ ਦੀ ਹਰ ਦੁਆ ਕਬੂਲ ਹੋਵੇ, ਉਸ ਦੀ ਝੋਲੀ ਖੁਸ਼ੀਆਂ ਨਾਲ ਭਰਪੂਰ ਹੋਵੇ'' |

ਪਿਛਲੀ ਖ਼ਬਰ ਮਾਂ ਵਲੋਂ ਬੱਚਿਆਂ ਲਈ ਕੀਤੇ ਯਤਨਾਂ ਨੰੂ ਅਣਗੌਲਿਆ ਨਹੀਂ ਜਾ ਸਕਦਾ- ਰਵਤੇਸ਼ਇੰਦਰਜੀਤ ਸਿੰਘ/ਤਵਤੇਸ਼ਇੰਦਰਜੀਤ ਸਿੰਘ <br/... ਅਗਲੀ ਖ਼ਬਰ ਮਾਂ ਦੀ ਸਖ਼ਤ ਮਿਹਨਤ ਬਿਨਾਂ ਬੱਚਿਆਂ ਦੀ ਸਫਲਤਾ ਅਸੰਭਵ - ਲਿਵਲੀਨ ਕੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।