02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਮੀਟਿੰਗ ਕੱਲ੍ਹ-ਸੁਰਿੰਦਰ ਪੱਪੂ <br/>

ਅਜੀਤ ਡੈਸਕ 10-05-2026
ਗੁਰਦਾਸਪੁਰ, 9 ਮਈ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰ ਐਸੋਸੀਏਸ਼ਨ ਗੁਰਦਾਸਪੁਰ ਦੇ ਸਰਕਲ ਸਕੱਤਰ ਤੇ ਮੰਡਲ ਗੁਰਦਾਸਪੁਰ ਦੇ ਸਹਾਇਕ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ 'ਤੇ ਵਿਚਾਰ ਕਰਨ ਲਈ ਪੈਨਸ਼ਨਰਾਂ ਦੀ ਮੀਟਿੰਗ 11 ਮਈ ਦਿਨ ਸੋਮਵਾਰ ਨੰੂ 66 ਕੇ.ਵੀ ਬਿਜਲੀ ਘਰ ਪੁਰਾਣਾ ਸ਼ਾਲਾ ਵਿਖੇ ਸਵੇਰੇ 10 ਵਜੇ ਬੁਲਾਈ ਗਈ ਹੈ | ਇਸ ਮੀਟਿੰਗ ਵਿਚ ਮੰਡਲ ਨਾਲ ਸਬੰਧਿਤ ਮਸਲਿਆਂ 'ਤੇ ਵਿਚਾਰ ਚਰਚਾ ਕਰਕੇ ਮੰਡਲ ਕਮੇਟੀ ਗੁਰਦਾਸਪੁਰ ਨੰੂ ਲਿਖਿਆ ਜਾਵੇਗਾ | ਇਸ ਤੋਂ ਇਲਾਵਾ ਮੀਟਿੰਗ ਵਿਚ 17 ਮਈ ਨੰੂ ਜਲੰਧਰ ਵਿਖੇ ਹੋਣ ਵਾਲੀ ਕਨਵੈੱਨਸ਼ਨ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ | ਸੁਰਿੰਦਰ ਪੱਪੂ ਨੇ ਸਮੂਹ ਪੁਰਾਣਾ ਸ਼ਾਲਾ ਦੇ ਪੈਨਸ਼ਨਰਾਂ ਤੇ ਆਸ ਪਾਸ ਦੇ ਪੈਨਸ਼ਨਰਾਂ ਨੰੂ ਅਪੀਲ ਕੀਤੀ ਕਿ ਉਹ ਇਸ ਮੀਟਿੰਗ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ |

ਪਿਛਲੀ ਖ਼ਬਰ ਆਬਕਾਰੀ ਵਿਭਾਗ ਵਲੋਂ ਵੱਖ-ਵੱਖ ਪਿੰਡਾਂ 'ਚ ਛਾਪੇਮਾਰੀ 760 ਲੀਟਰ ਲਾਹਣ ਸਮੇਤ 54 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਅਗਲੀ ਖ਼ਬਰ ਮਾਂ ਵਲੋਂ ਬੱਚਿਆਂ ਲਈ ਕੀਤੇ ਯਤਨਾਂ ਨੰੂ ਅਣਗੌਲਿਆ ਨਹੀਂ ਜਾ ਸਕਦਾ- ਰਵਤੇਸ਼ਇੰਦਰਜੀਤ ਸਿੰਘ/ਤਵਤੇਸ਼ਇੰਦਰਜੀਤ ਸਿੰਘ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।