02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਆਬਕਾਰੀ ਵਿਭਾਗ ਵਲੋਂ ਵੱਖ-ਵੱਖ ਪਿੰਡਾਂ 'ਚ ਛਾਪੇਮਾਰੀ 760 ਲੀਟਰ ਲਾਹਣ ਸਮੇਤ 54 ਲੀਟਰ ਨਾਜਾਇਜ਼ ਸ਼ਰਾਬ ਬਰਾਮਦ

ਅਜੀਤ ਡੈਸਕ 10-05-2026
ਗੁਰਦਾਸਪੁਰ, 9 ਮਈ (ਚੱਕਰਾਜਾ)-ਆਬਕਾਰੀ ਵਿਭਾਗ ਵਲੋਂ ਇੰਸਪੈਕਟਰ ਦੀਪਕ ਕੁਮਾਰ ਸਰਕਲ ਗੁਰਦਾਸਪੁਰ ਦੀ ਅਗਵਾਈ ਅਤੇ ਪੁਲਿਸ ਦੇ ਸਹਿਯੋਗ ਨਾਲ ਵੱਖ ਵੱਖ ਪਿੰਡਾਂ ਜਿਨ੍ਹਾਂ ਵਿਚ ਹਰਦੋ ਬਥਵਾਲਾ, ਲੱਖੋਵਾਲ, ਹੇਮਰਾਜਪੁਰ, ਤੁੰਗ, ਵਰਸੋਲਾ, ਚੱਗੂਵਾਲ, ਕਾਲਾ ਨੰਗਲ ਆਦਿ ਵਿਖੇ ਛਾਪੇਮਾਰੀ ਕੀਤੀ ਗਈ | ਇਸ ਮੌਕੇ ਟੀਮ ਵਲੋਂ ਦਿਓਲ, ਆਲੇਚੱਕ ਅਤੇ ਨਬੀਪੁਰ ਵਿਖੇ ਛਾਪੇਮਾਰੀ ਦੌਰਾਨ 46 ਪਲਾਸਟਿਕ ਦੀਆਂ ਬਾਲਟੀਆਂ, ਜਿਨ੍ਹਾਂ ਵਿਚ 760 ਲੀਟਰ ਲਾਹਣ, 27 ਪਲਾਸਟਿਕ ਦੀਆਂ ਬੋਤਲਾਂ (ਪੈਪਸੀ) ਸਮੇਤ 54 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ | ਜਿਸ ਨੰੂ ਮੌਕੇ 'ਤੇ ਹੀ ਨਸ਼ਟ ਕੀਤਾ ਗਿਆ | ਇਸ ਤੋਂ ਇਲਾਵਾ ਟੀਮ ਵਲੋਂ ਪਿੰਡ ਚੱਗੂਵਾਲ ਵਿਖੇ ਕੁਝ ਹੋਰ ਘਰਾਂ ਦੀ ਚੈਕਿੰਗ ਕੀਤੀ ਗਈ | ਪਰ ਇਸ ਦੌਰਾਨ ਕੁਝ ਬਰਾਮਦ ਨਹੀਂ ਹੋਇਆ |
ਪਿਛਲੀ ਖ਼ਬਰ ਵਾਰਡ ਨੰਬਰ 39 ਅਤੇ 23 ਤੋਂ ਮੌਜੂਦਾ ਕਾਂਗਰਸੀ ਕੌਂਸਲਰਾਂ ਵਲੋਂ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਚੋਣਾਂ ਲੜਨ... ਅਗਲੀ ਖ਼ਬਰ ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਮੀਟਿੰਗ ਕੱਲ੍ਹ-ਸੁਰਿੰਦਰ ਪੱਪੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।