02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਭਾਈ ਅੰਮਿ੍ਤਪਾਲ ਸਿੰਘ ਦਾ ਵਧਦਾ ਪ੍ਰਭਾਵ ਦੇਖ ਕੇ ਘਬਰਾਈ ਪੰਜਾਬ ਸਰਕਾਰ-ਪਿ੍ਥੀਪਾਲ ਸਿੰਘ ਬਟਾਲਾ

ਅਜੀਤ ਡੈਸਕ 10-05-2026
ਬਟਾਲਾ, 9 ਮਈ (ਸਤਿੰਦਰ ਸਿੰਘ)-ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਦੀ ਹਲਕਾ ਬਟਾਲਾ ਦੇ ਮੁਹੱਲਾ ਗੁਰੂ ਨਾਨਕ ਨਗਰ ਵਿਚ ਭਰਵੀਂ ਮੀਟਿੰਗ ਹੋਈ | ਇਸ ਮੀਟਿੰਗ ਵਿਚ ਪਿ੍ਥੀਪਾਲ ਸਿੰਘ ਬਟਾਲਾ ਇੰਚਾਰਜ ਵਿਧਾਨ ਸਭਾ ਹਲਕਾ ਬਟਾਲਾ, ਮਨਜਿੰਦਰ ਸਿੰਘ ਬੱਲ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ ਦਿਹਾਤੀ, ਗੁਰਦੇਵ ਸਿੰਘ ਸ਼ਾਹੀ ਸੀਨੀਅਰ ਆਗੂ, ਖੁਸਕਰਨ ਸਿੰਘ ਹੇਅਰ, ਸਰਦੂਲ ਸਿੰਘ ਮੱਲੀ, ਬਲਕਾਰ ਸਿੰਘ ਸਾ. ਸਰਪੰਚ, ਮਨਜੀਤ ਸਿੰਘ ਸਰਪੰਚ, ਦਿਲਬਾਗ ਸਿੰਘ ਬਟਾਲਾ, ਯੂਥ ਆਗੂ ਗੁਰਤੇਜ ਸਿੰਘ ਹੇਅਰ, ਗੁਰਦੀਪਕ ਸਿੰਘ, ਜਸਪਾਲ ਸਿੰਘ, ਰਤਨ ਸਿੰਘ ਸੂਬੇਦਾਰ ਤੇ ਪੰਨਾ ਲਾਲ ਆਦਿ ਤੋਂ ਇਲਾਵਾ ਮੁਹੱਲਾ ਗੁਰੂ ਨਾਨਕ ਨਗਰ ਦੇ ਵੱਡੀ ਗਿਣਤੀ ਵਿਚ ਨੌਜਵਾਨ, ਬੀਬੀਆਂ ਤੇ ਬਜ਼ੁਰਗ ਸ਼ਾਮਿਲ ਹੋਏ | ਇਸ ਮੌਕੇ ਪਿ੍ਥੀਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅੰਮਿ੍ਤਪਾਲ ਸਿੰਘ ਹੋਰਾਂ ਤੋਂ ਘਬਰਾਈ ਹੋਈ ਹੈ, ਕਿਉਂਕਿ ਉਨ੍ਹਾਂ ਦਾ ਪੰਜਾਬ ਦੇ ਵਿਚ ਆਧਾਰ ਬਹੁਤ ਤੇਜ਼ੀ ਨਾਲ ਵਧ ਰਿਹਾ | ਪੰਜਾਬ ਦੇ ਲੋਕ ਉਸ ਨੂੰ ਪੰਜਾਬ ਦੇ ਰਖਵਾਲੇ ਵਜੋਂ ਦੇਖ ਰਹੇ ਹਨ, ਪਰ ਸਰਕਾਰਾਂ ਪੰਜਾਬ ਨੂੰ ਬਰਬਾਦ ਕਰਨ 'ਤੇ ਤੁਰੀਆਂ ਹੋਈਆਂ ਹਨ | ਇਸੇ ਕਰ ਕੇ ਉਨ੍ਹਾਂ ਨੂੰ ਦਿਬੜੂਗੜ੍ਹ ਜ਼ੇਲ੍ਹ 'ਚ ਰੱਖਿਆ ਗਿਆ ਹੈ | ਸ: ਬੱਲ ਨੇ ਕਿਹਾ ਕਿ ਜੇ ਪੰਜਾਬ ਵਿਚ ਆਪਣੇ ਧੀਆਂ-ਪੁੱਤਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਭਾਈ ਅੰਮਿ੍ਤਪਾਲ ਸਿੰਘ ਨੂੰ ਜ਼ੇਲ੍ਹ ਤੋਂ ਆਜ਼ਾਦ ਕਰਾਉਣਾ ਪਵੇਗਾ | ਅੱਜ ਘਰ-ਘਰ ਨਸ਼ਾ ਹੋਮ ਡਿਲੀਵਰੀ 'ਤੇ ਮਿਲ ਰਿਹਾ ਹੈ | ਸ: ਸ਼ਾਹੀ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ | ਸਿਰਫ਼ ਅਕਾਲੀ ਦਲ 'ਵਾਰਿਸ ਪੰਜਾਬ ਦੇ' ਹੀ ਪੰਜਾਬ ਨੂੰ ਮੁੜ ਪੈਰਾਂ ਸਿਰ ਖੜਾ ਕਰ ਸਕਦਾ ਹੈ | ਖੁਸ਼ਕਰਨ ਸਿੰਘ ਹੇਅਰ ਨੇ ਕਿਹਾ ਕਿ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸਥਾਪਿਤ ਕਰਨ ਲਈ ਭਾਈ ਅੰਮਿ੍ਤਪਾਲ ਸਿੰਘ ਦੀ ਧਿਰ ਬਣਨਾ ਪਵੇਗਾ | ਮਨਜੀਤ ਸਿੰਘ ਸਰਪੰਚ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ, ਭਾਈ ਅੰਮਿ੍ਤਪਾਲ ਸਿੰਘ ਦਾ ਵੱਡੀ ਗਿਣਤੀ ਵਿਚ ਸਾਥ ਦੇ ਰਹੇ ਹਨ | ਮੀਟਿੰਗ ਵਿਚ ਮੁਹੱਲਾ ਵਾਸੀਆਂ ਦੀ 21 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚ ਜਥੇਦਾਰ ਹਰਪ੍ਰੀਤ ਸਿੰਘ, ਬਲਦੇਵ ਸਿੰਘ, ਅਰਜਨ ਸਿੰਘ, ਪਿ੍ਥੀਪਾਲ ਸਿੰਘ, ਗੁਰਸ਼ਰਨ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ, ਜਸਪ੍ਰੀਤ ਸਿੰਘ, ਨਰਿਪਨੂਰ ਸਿੰਘ, ਸੁਖਵਿੰਦਰ ਸਿੰਘ, ਵਿਕਾਸ ਕੁਮਾਰ, ਬਿਕਰਮਜੀਤ ਸਿੰਘ, ਬਲਜੀਤ ਸਿੰਘ, ਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ ਉਧੋਵਾਲੀ, ਪ੍ਰਵੇਸ਼ ਕੌਰ, ਨਿਰਮਲਜੀਤ ਕੌਰ, ਜਗਜੀਤ ਕੌਰ, ਰਣਜੀਤ ਕੌਰ, ਨਵਨੀਤ ਕੌਰ ਆਦਿ ਮੈਂਬਰ ਬਣਾਏ ਗਏ | ਅਖੀਰ ਵਿਚ ਸਾਰਿਆਂ ਨੇ ਭਾਈ ਅੰਮਿ੍ਤਪਾਲ ਸਿੰਘ ਤੇ ਪੰਜਾਬ ਸਰਕਾਰ ਵਲੋਂ ਪਾਏ ਗਏ ਝੂਠੇ ਮੁਕਦੱਮਿਆਂ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਨੂੰ ਜਲਦੀ ਪੰਜਾਬ ਲਿਆਂਦਾ ਜਾਵੇ |
ਪਿਛਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਵਿਸ਼ੇਸ਼ ਸੈਮੀਨਾਰ 'ਤੇ ਡਾ. ਜਸਵਿੰਦਰ ਸਿੰਘ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਸੰਤ ਫਰਾਂਸਿਸ ਸਕੂਲ 'ਚ 'ਮਾਂ ਦਿਵਸ' 'ਤੇ ਕਾਰਡ ਬਣਾਉਣ ਤੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।