ਬਟਾਲਾ, 10 ਮਈ (ਬੁੱਟਰ)-ਸਥਾਨਕ ਗੁਰਦਾਸਪੁਰ ਰੋਡ 'ਤੇ ਟਰੱਕ ਦੀ ਲਪੇਟ ਵਿਚ ਆਉਣ ਨਾਲ 2 ਵਿਅਕਤੀ ਜਖ਼ਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਮਾੜੀ ਤੇ ਬਲਵੰਤ ਸਿੰਘ ਪੁੱਤਰ ਇੰਦਰ ਵਾਸੀ ਬੱਗਾ ਮੋਟਰਸਾਈਕਲ 'ਤੇੇ ਪਠਾਨਕੋਟ ਤੋਂ ਬਟਾਲਾ ਵੱਲ ਆ ਰਹੇ ਹਨ | ਜਦ ਪਿੰਡ ਬਹਾਦਰਪੁਰ ਨਜ਼ਦੀਕ ਪਹੁੰਚੇ ਤਾਂ ਇਕ ਟਰੱਕ ਦੀ ਲਪੇਟ ਵਿਚ ਆ ਗਏ, ਜਿਸ ਨਾਲ ਦੋਵੇਂ ਜਾਣੇ ਜ਼ਖ਼ਮੀ ਹੋ ਗਏ, ਜਿਨਾਂ ਨੂੰ ਬਟਾਲਾ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ, ਜਿਥੋਂ ਮੁਢਲੀ ਸਹਾਇਤਾ ਦੇਣ ਉਪਰੰਤ ਦੋਵਾਂ ਨੂੰ ਬਟਾਲਾ ਦੇ ਨਿੱਜੀ ਹਸਪਤਾਲ ਭੇਜਿਆ ਗਿਆ |