29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬਿਨਾਂ ਐਨ.ਓ.ਸੀ ਮਨਜ਼ੂਰੀ ਦੇ ਨਕਸ਼ਾ ਪਾਸ ਕਰਕੇ ਮਾਲ ਦੀ ਉਸਾਰੀ ਦਾ ਵਿਰੋਧ <br/>

ਅਜੀਤ ਡੈਸਕ 11-05-2026
ਗੁਰਦਾਸਪੁਰ, 10 ਮਈ (ਅਸ਼ੋਕ ਸ਼ਰਮਾ)-ਸਥਾਨਕ ਸ਼ਹਿਰ ਅੰਦਰ ਬਿਨਾਂ ਐਨ.ਓ.ਸੀ ਮਨਜ਼ੂਰੀ ਦੇ ਲੋਕ ਵੱਡੇ ਪੱਧਰ 'ਤੇ ਉਸਾਰੀਆਂ ਕਰ ਰਹੇ ਹਨ, ਜਿਸ ਨਾਲ ਸ਼ਹਿਰ ਵਾਸੀ ਕਾਫ਼ੀ ਪ੍ਰੇਸ਼ਾਨ ਹਨ | ਇਸ ਸਬੰਧੀ ਕੁਲਦੀਪ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਦਿਓਲ ਹਸਪਤਾਲ ਕਲਾਨੌਰ ਰੋਡ ਗੁਰਦਾਸਪੁਰ ਨੇ ਐਸ.ਡੀ.ਐਮ ਨੰੂ ਦਰਖ਼ਾਸਤ ਦੇਣ ਤੋਂ ਬਾਅਦ ਦੱਸਿਆ ਕਿ ਉਸ ਦਾ ਕਲਾਨੌਰ ਰੋਡ ਨਬੀਪੁਰ ਵਿਖੇ ਮੈਸ: ਢਿੱਲੋਂ ਟਾਵਰ ਦੇ ਨਾਂਅ ਹੇਠ ਮਾਲ ਚੱਲ ਰਿਹਾ ਹੈ ਅਤੇ ਉਸ ਦੇ ਮਾਲ ਦੇ ਨਾਲ ਹੀ ਪੱਪੂ ਵਾਸੀ ਨਬੀਪੁਰ ਜੋ ਬਿਨ੍ਹਾਂ ਮਨਜ਼ੂਰੀ ਤੋਂ ਮਾਲ ਤਿਆਰ ਕਰਵਾ ਰਿਹਾ ਹੈ | ਜਿਸ ਵਲੋਂ ਨਾ ਹੀ ਮਹਿਕਮੇ ਕੋਲੋਂ ਐਨ.ਓ.ਸੀ ਲਈ ਤੇ ਨਾ ਹੀ ਨਕਸ਼ਾ ਪਾਸ ਕਰਵਾਇਆ ਹੈ | ਇਸ ਵਲੋਂ ਆਪਣੇ ਪੱਧਰ 'ਤੇ ਮਾਲ ਦੀ ਉਸਾਰੀ ਕਰਵਾ ਕੇ ਕਾਨੰੂਨ ਦੀਆਂ ਧੱਜੀਆਂ ਜਾ ਰਹੀਆਂ ਹਨ | ਉਸ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਨਗਰ ਕੌਂਸਲ ਦੇ ਮੁਲਾਜ਼ਮ ਹਰਜੀਤ ਸਿੰਘ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਕਈ ਵਾਰ ਉਸ ਨੰੂ ਸੂਚਨਾ ਵੀ ਦਿੱਤੀ | ਪਰ ਉਸ ਵਲੋਂ ਕਾਰਵਾਈ ਕਰਨ ਦੀ ਬਜਾਏ, ਉਲਟਾ ਕਥਿਤ ਮਿਲੀਭੁਗਤ ਨਾਲ ਬਿਨ੍ਹਾਂ ਐਨ.ਓ.ਸੀ ਤੇ ਬਿਨ੍ਹਾਂ ਨਕਸ਼ਾ ਪਾਸ ਕਰਵਾਏ ਮਾਲ ਦੀ ਉਸਾਰੀ ਕੀਤੀ ਜਾ ਰਹੀ ਹੈ | ਉਸ ਨੇ ਐਸ.ਡੀ.ਐਮ ਗੁਰਦਾਸਪੁਰ ਨੰੂ ਸ਼ਿਕਾਇਤ ਦੇ ਕੇ ਨਾਜਾਇਜ਼ ਮਾਲ ਦੀ ਉਸਾਰੀ ਨੰੂ ਰੋਕਣ ਤੇ ਉਕਤ ਵਿਅਕਤੀ ਖ਼ਿਲਾਫ਼ ਬਣਦੀ ਕਾਨੰੂਨੀ ਕਾਰਵਾਈ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਬਿਨਾਂ ਐਨ.ਓ.ਸੀ ਮਨਜ਼ੂਰੀ ਦੇ ਨਕਸ਼ਾ ਪਾਸ ਕਰਕੇ ਮਾਲ ਦੀ ਉਸਾਰੀ ਦਾ ਵਿਰੋਧ <br/> ਅਗਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।