30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਹੜ੍ਹਾਂ ਤੋਂ ਪ੍ਰਸ਼ਾਸਨ ਨੇ ਨਹੀਂ ਲਿਆ ਕੋਈ ਸਬਕ • ਆਖਰ ਬਾਰ ਬਾਰ ਕਿਉਂ ਲੀਕ ਹੋ ਰਹੀ ਹੈ ਹਾਈਡਲ ਨਹਿਰ • ਹੜ੍ਹਾਂ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਗੰਭੀਰ ਨਜ਼ਰ ਨਹੀਂ ਆ ਰਹੇ-ਡਾ: ਸਲਾਰੀਆ <br/>

ਅਜੀਤ ਡੈਸਕ 11-05-2026
ਪਠਾਨਕੋਟ/ਮਾਧੋਪੁਰ, 10 ਮਈ (ਵਿਨੋਦ/ਮਹਿਰਾ)-ਪਠਾਨਕੋਟ ਜ਼ਿਲ੍ਹੇ 'ਚ ਇੰਜ ਜਾਪਦਾ ਹੈ ਕਿ ਬੀਤੇ ਸਾਲ ਆਏ ਹੜ੍ਹਾਂ ਤੋਂ ਪ੍ਰਸ਼ਾਸਨ ਨੇ ਸਬਕ ਨਹੀਂ ਲਿਆ ਹੈ | ਜਿਸ ਦੇ ਚੱਲਦੇ ਯੂ.ਬੀ.ਡੀ.ਸੀ. ਹਾਈਡਲ ਨਹਿਰ ਬਾਰ-ਬਾਰ ਲੀਕ ਹੋ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਆਖ਼ਰ ਇਸ ਹੜ੍ਹਾਂ ਦੀ ਆਫ਼ਤ ਤੋਂ ਪ੍ਰਸ਼ਾਸਨ ਗੰਭੀਰ ਕਿਉਂ ਨਹੀਂ ਨਜ਼ਰ ਆ ਰਿਹਾ ਹੈ | ਪੀ.ਸੀ.ਟੀ. ਹਿਊਮੈਨਿਟੀ ਦੇ ਸੰਸਥਾਪਕ ਡਾ: ਜੋਗਿੰਦਰ ਸਿੰਘ ਸਲਾਰੀਆ ਨੇ ਕਿਹਾ ਕਿ ਬੀਤੇ ਸਾਲ ਆਏ ਹੜ੍ਹਾਂ ਦੇ ਚੱਲਦੇ ਪਠਾਨਕੋਟ ਜ਼ਿਲ੍ਹੇ ਦੇ ਕਈ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਅਤੇ ਲੋਕਾਂ ਦੇ ਕਰੋੜਾਂ ਰੁਪਈਆਂ ਦਾ ਨੁਕਸਾਨ ਹੋਇਆ ਸੀ | ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਅਤੇ ਸਰਕਾਰ ਇਸ ਮੁੱਦੇ 'ਤੇ ਗੰਭੀਰ ਨਜ਼ਰ ਨਹੀਂ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਯੂ.ਬੀ.ਡੀ.ਸੀ. ਹਾਈਡਲ ਨਹਿਰ ਜੋ ਪਹਿਲਾਂ ਵੀ ਤਿੰਨ ਵਾਰ ਲੀਕ ਹੋ ਗਈ ਤੇ ਹੁਣ ਫਿਰ ਤੋਂ ਮਾਧੋਪੁਰ ਨੇੜਿਉਂ ਲੀਕ ਹੋ ਗਈ ਹੈ | ਉਨ੍ਹਾਂ ਕਿਹਾ ਕਿ 9 ਮਹੀਨੇ ਲੰਘਣ ਦੇ ਬਾਅਦ ਵੀ ਪ੍ਰਸ਼ਾਸਨ ਆਪਣੀਆਂ ਨਹਿਰਾਂ ਨੂੰ ਦਰੁਸਤ ਕਰਨ ਵਿਚ ਕਾਮਯਾਬ ਨਹੀਂ ਹੋਇਆ | ਜਿਸ ਦੇ ਚੱਲਦੇ ਲੋਕਾਂ 'ਤੇ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਈ ਵਾਰ ਸਰਕਾਰ ਦੇ ਨੁਮਾਇੰਦੇ ਵੀ ਨਿਰੀਖਣ ਕਰਕੇ ਗਏ ਤੇ ਨਹਿਰ ਨੂੰ ਦਰੁਸਤ ਕਰਨ ਦੇ ਹੁਕਮ ਜਾਰੀ ਕੀਤੇ, ਪਰ ਵਾਰ ਵਾਰ ਨਹਿਰ ਜਾਂ ਤਾਂ ਲੀਕ ਹੋ ਜਾਂਦੀ ਹੈ ਜਾਂ ਫੱਟ ਜਾਂਦੀ ਹੈ, ਜੋ ਇਹ ਦਰਸਾਉਂਦੀ ਹੈ ਕਿ ਪ੍ਰਸ਼ਾਸਨ ਇਸ ਮੁੱਦੇ 'ਤੇ ਕਿੰਨਾ ਕੁ ਗੰਭੀਰ ਹੈ | ਉਨ੍ਹਾਂ ਕਿਹਾ ਪਿਛਲੇ ਹੜ੍ਹਾਂ ਦੌਰਾਨ ਅਧਿਕਾਰੀਆਂ ਦੀ ਅਣਗਹਿਲੀ ਦੇ ਚੱਲਦੇ ਯੂ.ਬੀ.ਡੀ.ਸੀ. ਨਹਿਰ ਟੁੱਟ ਗਈ ਸੀ ਤੇ ਗ਼ਰੀਬਾਂ ਦੀ ਜਾਨ ਗਈ, ਕਰੋੜਾਂ ਦਾ ਨੁਕਸਾਨ ਹੋਇਆ, ਲੋਕ ਘਰੋਂ ਬੇਘਰ ਹੋਏ, ਪਰ ਕਿਸੇ ਵੀ ਅਧਿਕਾਰੀ ਨੂੰ ਦੋਸ਼ੀ ਸਾਬਤ ਨਹੀਂ ਕੀਤਾ ਗਿਆ, ਉਨ੍ਹਾਂ ਕਿਹਾ ਕਿ ਹੁਣ ਇਕ ਵਾਰ ਫਿਰ ਤੋਂ ਲੋਕਾਂ ਨੂੰ ਹੜ੍ਹਾਂ ਦਾ ਡਰ ਸੱਤਾ ਰਿਹਾ, ਜੇਕਰ ਸਰਕਾਰ ਤੇ ਪ੍ਰਸ਼ਾਸਨ ਜਲਦੀ ਹੀ ਗੰਭੀਰ ਨਹੀਂ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਜ਼ਿਲ੍ਹਾ ਪਠਾਨਕੋਟ ਭਿਆਨਕ ਹੜ੍ਹਾਂ ਦੀ ਸਥਿਤੀ ਨਾਲ ਜੂਝ ਸਕਦਾ ਹੈ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਪੰਜਾਬ ਵਲੋਂ ਵਾਰਡ ਨੰਬਰ 44 ਤੇ 47 ਦੇ ਅੰਦਰ ਚੱਲ ਰਹੇ ਨਿਰਮਾਣ ਕਾਰਜਾਂ ਦੇ ਨਿਰੀਖਣ ਲਈ ਕੀਤਾ ਅਚਨਚੇਤ ਦ... ਅਗਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਪਠਾਨਕੋਟ ਵਿਖੇ ਵਿਦਾਇਗੀ ਤੇ ਸਾਲਾਨਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।