ਨਿੱਕੇ ਘੁੰਮਣ, 11 ਮਈ (ਸਤਬੀਰ ਸਿੰਘ ਘੁੰਮਣ)-ਬੀਤੀ ਰਾਤ ਚੱਲੇ ਤੇਜ਼ ਤੂਫਾਨ ਕਾਰਨ ਸਥਾਨਕ ਕਸਬਾ ਨਿੱਕੇ ਘੁੰਮਣ ਸਮੇਤ ਨੇੜਲੇ ਇਲਾਕੇ ਅੰਦਰ ਦਰਖੱਤ, ਬਿਜਲੀ ਦੇ ਖੰਭੇ ਤੇ ਗੁੱਜਰਾਂ ਦੇ ਰੈਣ ਬਸੇਰੇ, ਘਰਨੁੁਮਾ ਕੱੁਲ ਨੁਕਸਾਨੇ ਗਏ | ਬੀਤੀ ਦੇਰ ਰਾਤ ਅਚਨਚੇਤ ਚੱਲੀਆਂ ਤੇਜ ਹਵਾਵਾਂ ਤੇ ਮੀਂਹ ਕਾਰਨ ਘੁੰਮਣ, ਕੁੰਜਰ ਸੜਕ ਸਮੇਤ ਵੱਖ-ਵੱਖ ਥਾਵਾਂ 'ਤੇ ਦਰੱਖਤ ਟੁੱਟ ਗਏ ਤੇ ਮੁੱਢ ਤੋਂ ਹੀ ਪੁੱਟੇ ਗਏ | ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ, ਜਿਸ ਕਾਰਨ ਸਥਾਨਕ ਕਸਬੇ ਦੀ ਬਿਜਲੀ ਲੰਮੇ ਸਮੇਂ ਤੱਕ ਠੱਪ ਰਹੀ | ਇਸੇ ਤਰ੍ਹਾਂ ਕਸਬਾ ਨਿੱਕੇ ਘੁੰਮਣ ਵਿਖੇ ਇਕ ਗੁੱਜਰ ਪਰਿਵਾਰ ਵਲੋਂ ਬੜੀ ਸ਼ਿਰਕਤ ਨਾਲ ਤਿਆਰ ਕੀਤਾ ਰੈਣ ਬਸੇਰਾ ਕੱੁਲ ਤੇਜ ਤੂਫਾਨ ਦੀ ਲਪੇਟ ਵਿਚ ਆ ਕੇ ਤੀਲਾ-ਤੀਲਾ ਹੋ ਕੇ ਜ਼ਮੀਨ ਤੋਂ ਹੀ ਅਲੋਪ ਹੋ ਗਿਆ | ਇਸ ਭਿਆਨਕ ਤੂਫਾਨ ਕਾਰਨ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ, ਜਦਕਿ ਇਲਾਕੇ ਅੰਦਰ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਰਿਹਾ ਹੈ |