ਧਾਰੀਵਾਲ, 11 ਮਈ (ਜੇਮਸ ਨਾਹਰ)-ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਰਜਿ: ਬਲਾਕ ਧਾਰੀਵਾਲ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਡਾਕਟਰ ਸਤਪਾਲ ਡਡਵਾਂ ਦੀ ਪ੍ਰਧਾਨਗੀ ਹੇਠ ਧਾਰੀਵਾਲ ਵਿਖੇ ਕੀਤੀ ਗਈ | ਇਸ ਦੌਰਾਨ ਡਾਕਟਰ ਸਤਪਾਲ ਨੇ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜੋ ਮੰਗ ਅਸੀਂ ਸਰਕਾਰ ਨੂੰ ਵਾਰ-ਵਾਰ ਦੱਸ ਰਹੇ ਹਾਂ, ਉਸ ਮੰਗ ਨੂੰ ਜਲਦੀ ਪੂਰਿਆਂ ਕਰ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ 1963 ਦੀ ਪੰਜਾਬ ਵਿਚ ਆਰ.ਐੱਮ.ਪੀ. ਰਜਿਸਟ੍ਰੇਸ਼ਨ ਬੰਦ ਪਈ ਹੈ, ਉਸ ਨੂੰ ਚਾਲੂ ਕੀਤਾ ਜਾਵੇ, ਕਿਉਂਕਿ 'ਆਪ' ਨੇ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਆਰ.ਐੱਮ.ਪੀ. ਰਜਿਸਟ੍ਰੇਸ਼ਨ ਪਹਿਲ ਦੇ ਆਧਾਰ 'ਤੇ ਚਾਲੂ ਕੀਤੀ ਜਾਵੇਗੀ, ਜੋ ਕਿ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਰਜਿਸਟ੍ਰੇਸ਼ਨ ਚਾਲੂ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਅਸੀਂ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਿਆਂ ਕਰੇ ਅਤੇ ਰਜਿਸਟ੍ਰੇਸ਼ਨ ਦੁਬਾਰਾ ਚਾਲੂ ਕਰ ਕੇ ਪੇਂਡੂ ਡਾਕਟਰਾਂ ਦਾ ਭਵਿੱਖ ਉਜਵਲ ਕੀਤਾ ਜਾਵੇ | ਇਸ ਮੌਕੇ ਜਗਜੀਵਨ ਭੁੰਬਲੀ, ਬਲਕਾਰ ਸਿੰਘ ਕਲਿਆਣਪੁਰ, ਰਜਿੰਦਰਪਾਲ ਕਲਿਆਣਪੁਰ, ਰਛਪਾਲ ਸਿੰਘ ਛੋਟੇਪੁਰ, ਡਾ. ਸੰਤੋਖ ਰਾਜ ਭਗਤ ਬਿਧੀਪੁਰ, ਬਲਵਿੰਦਰ ਸਿੰਘ ਲੇਹਲ, ਡਾ. ਅਸ਼ਵਨੀ ਕੁਮਾਰ ਜਫਰਵਾਲ, ਡਾ. ਮੰਗਲ, ਡਾ. ਅਸ਼ਨੀ ਕੁਮਾਰ ਪੰਡੋਰੀ, ਡਾ. ਬਿਸ਼ਨ ਦਾਸ ਅਹਿਮਦਾਬਾਦ, ਡਾ. ਜਨਕ ਖੁੰਡਾ ਆਦਿ ਹੋਰ ਬਹੁਤ ਸਾਰੇ ਡਾਕਟਰ ਹਾਜ਼ਰ ਸਨ |