ਧਾਰੀਵਾਲ, 11 ਮਈ (ਜੇਮਸ ਨਾਹਰ)-ਪੰਜਾਬ ਰੋਡਵੇਜ਼ ਪਨਬੱਸ ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ 25/11 ਬ੍ਰਾਂਚ ਯੂਨੀਅਨ ਬਟਾਲਾ ਵਲੋਂ ਮੁੱਖ ਸਲਾਹਕਾਰ ਪ੍ਰਦੀਪ, ਪਰਮਜੀਤ ਸਿੰਘ ਕੋਹਾੜ ਮੀਤ ਪ੍ਰਧਾਨ, ਗੌਰਵ ਸ਼ਰਮਾ ਸੰਯੁਕਤ ਸਕੱਤਰ, ਰੋਹਿਤ ਸੈਣੀ ਆਦਿ ਵਲੋਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠੇ ਨਗਰ ਕੌਂਸਲ ਦਫਤਰ ਧਾਰੀਵਾਲ ਦੇ ਸਫਾਈ ਸੇਵਕ ਯੂਨੀਅਨ ਮੈਂਬਰਾਂ ਦਾ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸਮਰਥਨ ਕੀਤਾ | ਇਹ ਜਾਣਕਾਰੀ ਦਿੰਦਿਆਂ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਨੇ ਦੱਸਿਆ ਕਿ ਇਹ ਅਣਮਿੱਥੇ ਸਮੇਂ ਲਈ ਰੋਸ ਧਰਨਾ ਉਨੀ ਦੇਰ ਤੱਕ ਚੱਲਦਾ ਰਹੇਗਾ, ਜਿੰਨੀ ਦੇਰ ਤੱਕ ਸਰਕਾਰ ਵਲੋਂ ਸਾਡੀਆਂ ਮੰਗਾਂ ਨੂੰ ਪੂਰਿਆਂ ਨਹੀਂ ਕਰ ਦਿੱਤਾ ਜਾਂਦਾ | ਇਸ ਮੌਕੇ ਜ਼ਿਲ੍ਹਾ ਸਕੱਤਰ ਸਿਕੰਦਰ, ਪ੍ਰਧਾਨ ਜਤਿੰਦਰ (ਪਿੰਕਾ), ਮੀਤ ਪ੍ਰਧਾਨ ਗੀਤਾ ਗਿੱਲ, ਜ਼ਿਲ੍ਹਾ ਮੀਤ ਪ੍ਰਧਾਨ ਬੁੱਧੂ, ਅਸ਼ਵਨੀ, ਮੁਕੱਦਰ, ਸੌਰਵ, ਵਿਸ਼ਾਲ ਗਿੱਲ, ਬੀਬੀ ਸੁਦੇਸ਼, ਬੀਬੀ ਕਿਰਨ, ਬੀਬੀ ਵਰਸ਼ਾ ਆਦਿ ਹੋਰ ਸਫਾਈ ਸੇਵਕ ਹਾਜ਼ਰ ਸਨ |