05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪਾਵਰਕਾਮ ਸਬ ਡਵੀਜ਼ਨ ਬਹਿਰਾਮਪੁਰ ਦਾ ਦਫ਼ਤਰ ਤਬਦੀਲ

ਅਜੀਤ ਡੈਸਕ 16-05-2026
ਬਹਿਰਾਮਪੁਰ, 15 ਮਈ (ਪ੍ਰੋ: ਬਲਬੀਰ ਸਿੰਘ ਕੋਲਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਦਫ਼ਤਰ ਦੀਨਾਨਗਰ ਰੋਡ ਬਹਿਰਾਮਪੁਰ ਤੋਂ ਬਦਲ ਕੇ ਗਾਹਲੜੀ ਰੋਡ ਬਹਿਰਾਮਪੁਰ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜੀ: ਅਮਰਦੀਪ ਸਿੰਘ ਨਾਗਰਾ ਨੇ ਦੱਸਿਆ ਕਿ ਮੌਜੂਦਾ ਦਫ਼ਤਰ ਜੋ ਰਾਧਾ ਸੁਆਮੀ ਭਵਨ ਦੀਨਾਨਗਰ ਰੋਡ 'ਤੇ ਹੈ, ਹੁਣ ਇਹ ਦਫ਼ਤਰ ਇੱਥੋਂ ਬਦਲ ਕੇ ਨਵੀਂ ਪ੍ਰਵਾਨ ਹੋਈ ਬਿਲਡਿੰਗ ਕੇ.ਬੀ ਇਨਕਲੇਵ ਗਾਹਲੜੀ ਰੋਡ ਬਹਿਰਾਮਪੁਰ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ | ਇਸ ਲਈ ਵਡਮੁੱਲੇ ਖਪਤਕਾਰਾਂ ਨੰੂ ਬੇਨਤੀ ਹੈ ਕਿ 18 ਮਈ ਤੋਂ ਦਫ਼ਤਰੀ ਕੰਮਕਾਜ ਜਿਵੇਂ ਬਿੱਲ ਜਮਾ ਕਰਵਾਉਣ ਜਾਂ ਦਫ਼ਤਰੀ ਸ਼ਿਕਾਇਤਾਂ ਲਈ ਨਵੀਂ ਬਿਲਡਿੰਗ ਵਿਚ ਪਹੁੰਚ ਕੀਤੀ ਜਾਵੇ |
ਪਿਛਲੀ ਖ਼ਬਰ ਇਲਾਕੇ ਦੇ ਵਿਕਾਸ ਸਦਕਾ ਰਮਨ ਬਹਿਲ ਦੀ ਜਿੱਤ ਯਕੀਨੀ-ਆਗੂ ਅਗਲੀ ਖ਼ਬਰ ਬਟਾਲਾ ਨਗਰ ਨਿਗਮ ਚੋਣਾਂ - 6 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ - ਅੱਜ ਆਖ਼ਰੀ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।