ਤਿੱਬੜ, 15 ਮਈ (ਸੋਹਨ ਮਲਿਕ)-ਮਾਨ ਸਰਕਾਰ ਦੀ ਅਗਵਾਈ ਹੇਠ ਹਲਕਾ ਗੁਰਦਾਸਪੁਰ ਇਲਾਕੇ ਦੇ ਇੰਚਾਰਜ ਰਮਨ ਬਹਿਲ ਵਲੋਂ ਇਲਾਕੇ ਦੇ ਕਰਵਾਏ ਵਿਕਾਸ ਸਦਕਾ ਇਲਾਕਾ ਵਾਸੀਆਂ ਦਾ ਦਿਲ ਜਿੱਤ ਲਿਆ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਅਮਰੀਕ ਸਿੰਘ ਸਰਸਪੁਰ, ਹਰਦੇਵ ਸਿੰਘ ਸਰਸਪੁਰ, ਗੁਰਮੀਤ ਸਿੰਘ ਸਰਸਪੁਰ, ਲਖਵਿੰਦਰ ਸਿੰਘ ਭੁੰਬਲੀ ਆਦਿ ਨੇ ਕਿਹਾ ਕਿ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਇਲਾਕੇ ਵਿਚ ਬਹੁਤ ਵਿਕਾਸ ਕਰਵਾਇਆ ਹੈ | ਜਦੋਂ ਕਿ ਗਲੀਆਂ, ਨਾਲੀਆਂ, ਸੀਵਰੇਜ, ਲਿੰਕ ਰੋਡ, ਸ਼ਮਸ਼ਾਨਘਾਟ, ਕਬਰਸਤਾਨ, ਸਕੂਲ ਆਦਿ ਦੇ ਕਰਵਾਏ ਵਿਕਾਸ ਤੋਂ ਲੋਕ ਖੁਸ਼ ਹਨ | ਉਨ੍ਹਾਂ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਇਲਾਕੇ ਦੇ ਵਿਕਾਸ ਤੇ ਸੇਵਾ ਸਦਕਾ ਇਲਾਕੇ ਦੇ ਲੋਕ ਰਮਨ ਬਹਿਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਉਨ੍ਹਾਂ ਨੰੂ ਭਾਰੀ ਸਹਿਯੋਗ ਦੇ ਕੇ ਵੱਡੀ ਲੀਡ ਨਾਲ ਜਿਤਾਉਣਗੇ |