05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਠਾਠ ਨਾਨਕਸਰ ਮਹਿਲ ਕਲਾਂ ਵਿਖੇ ਸੰਤ ਮਹਾਂਪੁਰਖਾਂ ਦੀ ਯਾਦ 'ਚ ਧਾਰਮਿਕ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ

ਅਜੀਤ ਡੈਸਕ 16-05-2026
ਮਹਿਲ ਕਲਾਂ, 15 ਮਈ (ਅਵਤਾਰ ਸਿੰਘ ਅਣਖੀ)-ਨਾਨਕਸਰ ਸੰਪਰਦਾਇ ਦੇ ਤੇਰ੍ਹਵੇਂ ਠਾਠ ਨਾਨਕਸਰ ਠਾਠ ਮਹਿਲ ਕਲਾਂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਹਰਨਾਮ ਸਿੰਘ, ਬਾਬਾ ਜੰਗ ਸਿੰਘ, ਬਾਬਾ ਬਿੱਕਰ ਸਿੰਘ ਅਤੇ ਹਜ਼ੂਰੀ ਰਾਗੀ ਭਾਈ ਹਰੀ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਕੇਹਰ ਸਿੰਘ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮੁੱਖ ਸੇਵਾਦਾਰ ਸੰਤ ਬਾਬਾ ਕੇਹਰ ਸਿੰਘ ਨੇ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਆਖਦਿਆਂ ਸੱਚਖੰਡ ਵਾਸੀ ਸੰਤ ਬਾਬਾ ਹਰਨਾਮ ਸਿੰਘ ਵਲੋਂ ਲੰਮਾ ਸਮਾਂ ਧਰਮ ਪ੍ਰਚਾਰ ਅਤੇ ਸਮਾਜ ਸੇਵਾ ਨੂੰ ਸਮਰਪਿਤ ਹੋ ਕੇ ਨਿਭਾਈਆਂ ਸੇਵਾਵਾਂ ਦੀ ਚਰਚਾ ਕੀਤੀ | ਉਨ੍ਹਾਂ ਵੱਖ-ਵੱਖ ਸ਼ਖ਼ਸੀਅਤਾਂ, ਮਹਾਂਪੁਰਖਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਕੱਟੂ, ਬਾਬਾ ਬਲਦੇਵ ਸਿੰਘ ਜੋਧੇਵਾਲ, ਬਾਬਾ ਇਕਬਾਲ ਸਿੰਘ ਝੋਰੜਾ, ਬਾਬਾ ਸਤਵੀਰ ਸਿੰਘ ਗੁਰਦੁਆਰਾ ਸ਼ਹੀਦਾਂ ਅਮਲਾ ਸਿੰਘ ਵਾਲਾ, ਭਾਈ ਜਸਵੀਰ ਸਿੰਘ ਧਨੇਰ, ਮਹੰਤ ਗੁਰਪ੍ਰੀਤ ਸਿੰਘ, ਬਾਬਾ ਗੁਰਦੀਪ ਸਿੰਘ ਨਾਨਕਸਰ, ਭਾਈ ਅੰਮਿ੍ਤਪਾਲ ਸਿੰਘ, ਗਿਆਨੀ ਕੁਲਵੰਤ ਸਿੰਘ ਪ੍ਰਚਾਰ ਸਕੱਤਰ ਦਮਦਮਾ ਸਾਹਿਬ, ਰਾਗੀ ਮਲਕੀਤ ਸਿੰਘ, ਗੁਰਦੀਪ ਸਿੰਘ, ਹਜ਼ੂਰੀ ਰਾਗੀ ਭਾਈ ਰਾਜਵਿੰਦਰ ਸਿੰਘ ਖ਼ਾਲਸਾ ਨੇ ਕਥਾ ਕੀਰਤਨ ਦੁਆਰਾ ਸੰਤ ਮਹਾਂਪੁਰਖਾਂ ਦੇ ਦਰਸਾਏ ਮਾਰਗ ਉਪਰ ਚੱਲਣ ਦੀ ਅਪੀਲ ਕੀਤੀ | ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਮੌੜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਕੌਰ ਖੜਕੇ ਕੇ, ਸਰਪੰਚ ਸਰਬਜੀਤ ਸਿੰਘ ਸ਼ੰਭੂ, ਪ੍ਰਧਾਨ ਬਾਬਾ ਸ਼ੇਰ ਸਿੰਘ, ਕਰਨੈਲ ਸਿੰਘ ਜੱਗੀ, ਰਤਨ ਸਿੰਘ ਸੋਨੀਪਤ, ਭਾਈ ਹਰਬੰਸ ਸਿੰਘ ਮਹਿਲਵੀ, ਭਾਈ ਬੱਗਾ ਸਿੰਘ ਸਹੌਰ, ਜਗਦੇਵ ਸਿੰਘ ਤਲਵਾੜਾ, ਨਿਰਮਲ ਸਿੰਘ ਬਰਨਾਲਾ, ਜਸਪ੍ਰੀਤ ਸਿੰਘ ਭੰਮੀਪੁਰਾ, ਭਾਈ ਹਰਭਜਨ ਸਿੰਘ ਧਨੇਰ, ਅਮਰਜੀਤ ਸਿੰਘ ਬੱਸੀਆਂ, ਦਰਸ਼ਨ ਸਿੰਘ, ਮੰਗਾ ਸਿੰਘ, ਜਗਸੀਰ ਸਿੰਘ ਧਾਲੀਵਾਲ, ਅਰਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਚੰਨਣਵਾਲ 'ਚ ਗੜੇਮਾਰੀ, ਤੇਜ਼ ਹਨੇਰੀ ਨੇ ਕਿਸਾਨਾਂ ਦੀ ਮੂੰਗੀ-ਮੱਕੀ ਦੀ ਫ਼ਸਲ ਤਬਾਹ ਕੀਤੀ-ਵਿਧਾਇਕ ਪੰਡੋਰੀ ਵਲੋਂ ਜ... ਅਗਲੀ ਖ਼ਬਰ ਇਲਾਕੇ ਦੇ ਵਿਕਾਸ ਸਦਕਾ ਰਮਨ ਬਹਿਲ ਦੀ ਜਿੱਤ ਯਕੀਨੀ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।