04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪਾਬੰਦੀਸ਼ੁਦਾ ਜੁਗਾੜੂ ਰੇਹੜੀਆਂ ਬਣਾਉਣ ਤੇ ਵੇਚਣ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 16-05-2026
ਧਾਰੀਵਾਲ, 15 ਮਈ (ਸਵਰਨ ਸਿੰਘ, ਜੇਮਸ ਨਾਹਰ)-ਥਾਣਾ ਧਾਰੀਵਾਲ ਦੇ ਏ.ਐੱਸ.ਆਈ. ਗੁਰਮੇਜ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਜੀ.ਟੀ. ਰੋਡ ਪਿੰਡ ਰਣੀਆਂ, ਧਾਰੀਵਾਲ ਵਿਖੇ ਇਤਲਾਹ ਮਿਲੀ ਕਿ ਨੀਰਜ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਨਿਊ ਮਾਡਲ ਟਾਊਨ, ਸਿਵਲ ਲਾਇਨ ਬਟਾਲਾ ਤੇ ਜਸਪਾਲ ਸਿੰਘ ਪੁੱਤਰ ਬੱਗਾ ਕੁਮਾਰ ਵਾਸੀ ਸੰਤ ਨਗਰ ਸੇਖਵਾਂ ਮਿਲ ਕੇ ਆਪਣੀ ਦੁਕਾਨ 'ਅਮਰਨਾਥ ਰੇਹੜੀ ਹਾਊਸ' ਨੇੜੇ ਬਿਧੀਪੁਰ ਫਾਟਕ ਵਿਖੇ ਪਾਬੰਦੀਸ਼ੁਦਾ ਜੁਗਾੜੂ ਰੇਹੜੀਆਂ ਤਿਆਰ ਕਰਦੇ ਤੇ ਉਨ੍ਹਾਂ ਨੂੰ ਮੋਟਰਸਾਈਕਲਾਂ ਨਾਲ ਫਿੱਟ ਕਰਕੇ ਵੇਚਣ ਦਾ ਕੰਮ ਕਰ ਰਹੇ ਹਨ | ਇਤਲਾਹ ਕਰਤਾ ਨੇ ਉਲੀਕੇ ਨੂੰ ਦੱਸਿਆ ਕਿ ਇਹ ਜੁਗਾੜੂ ਵਾਹਨ ਨਾ ਤਾਂ ਕਿਸੇ ਪ੍ਰਮਾਣਿਤ ਕੰਪਨੀ ਵਲੋਂ ਮਨਜ਼ੂਰਸ਼ੁਦਾ ਹਨ ਤੇ ਨਾ ਹੀ ਇਨ੍ਹਾਂ ਵਿਚ ਸੁਰੱਖਿਆ ਲਈ ਲੋੜੀਂਦੇ ਬਰੇਕ ਆਦਿ ਢੰਗ ਨਾਲ ਲੱਗੇ ਹੋਏ ਹਨ | ਇਨ੍ਹਾਂ ਵਾਹਨਾਂ ਦੇ ਸੜਕਾਂ 'ਤੇ ਚੱਲਣ ਨਾਲ ਚਾਲਕਾਂ ਤੇ ਆਮ ਰਾਹਗੀਰਾਂ ਦੀ ਜਾਨ ਨੂੰ ਖਤਰਾ ਬਣਿਆਂ ਰਹਿੰਦਾ ਹੈ | ਪੁਲਿਸ ਅਨੁਸਾਰ ਮਾਣਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਜਾਰੀ ਹੁਕਮਾਂ ਤਹਿਤ ਅਜਿਹੀਆਂ ਜੁਗਾੜੂ ਰੇਹੜੀਆਂ ਬਣਾਉਣ ਅਤੇ ਵੇਚਣ 'ਤੇ ਪਾਬੰਦੀ ਲਗਾਈ ਹੋਈ ਹੈ | ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਵੀ 3 ਦਸੰਬਰ 2025 ਨੂੰ ਜਾਰੀ ਪੱਤਰ ਰਾਹੀਂ ਅਜਿਹੇ ਵਾਹਨਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ | ਪੁਲਿਸ ਨੇ ਦੱਸਿਆ ਕਿ ਦੋਵੇਂ ਵਿਅਕਤੀ ਇਹ ਜੁਗਾੜੂ ਵਾਹਨ ਵੇਚਣ ਲਈ ਗੁਰਦਾਸਪੁਰ ਸਾਈਡ ਲੈ ਕੇ ਜਾ ਰਹੇ ਸਨ, ਜਿਸ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋਨਾਂ ਨੂੰ ਕਾਬੂ ਕੀਤਾ |
ਪਿਛਲੀ ਖ਼ਬਰ ਧਾਰੀਵਾਲ ਨਗਰ ਕੌਂਸਲ ਚੋਣਾਂ ਜਿੱਤ ਕੇ ਅਕਾਲੀ ਦਲ ਆਪਣੀ ਕਮੇਟੀ ਬਣਾਏਗਾ : ਮਾਹਲ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਸਬ-ਤਹਿਸੀਲ 'ਚ ਨਾਇਬ ਤਹਿਸਲੀਦਾਰ ਨਾ ਹੋਣ ਕਾਰਨ ਲੋਕ ਹੋ ਰਹੇ ਨੇ ਖੱਜਲ-ਖੁਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।