03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਫ਼ਤਹਿਗੜ੍ਹ ਚੂੜੀਆਂ ਬਾਜ਼ਾਰ 'ਚ ਗੁਆਂਢੀ ਨੇ ਦੁਕਾਨਦਾਰ 'ਤੇ ਕੀਤਾ ਹਮਲਾ

ਅਜੀਤ ਡੈਸਕ 18-05-2026
ਫ਼ਤਹਿਗੜ੍ਹ ਚੂੜੀਆਂ, 17 ਮਈ (ਐੱਮ.ਐੱਸ. ਫੁੱਲ)-ਫ਼ਤਹਿਗੜ੍ਹ ਚੂੜੀਆਂ ਦੇ ਮੇਨ ਬਾਜ਼ਾਰ 'ਚ 2 ਦੁਕਾਨਦਾਰਾਂ 'ਚ ਆਪਸੀ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋ ਗਿਆ, ਜਿਸ 'ਚ ਇਕ ਦੁਕਾਨਦਾਰ ਨੇ ਗੁਆਂਢੀ ਦੀ ਦੁਕਾਨ 'ਤੇ ਜਾ ਕੇ ਉਸ ਦੀ ਛਾਤੀ 'ਚ ਪੇਚਕਸ ਮਾਰਿਆ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਜ਼ਖ਼ਮੀ ਹੋਏ ਮਲੂਕ ਸਿੰਘ ਨੇ ਦੱਸਿਆ ਕਿ ਉਹ ਅੱਜ ਜਦ ਸਵੇਰੇ ਦੁਕਾਨ 'ਤੇ ਆਇਆ ਤਾਂ ਉਸ ਦਾ ਗੁਆਂਢੀ ਦੁਕਾਨਦਾਰ ਉਸ ਦੀ ਦੁਕਾਨ 'ਤੇ ਆਇਆ ਤੇ ਉਸ ਨੇ ਮੇਰੇ ਉੱਪਰ ਹਮਲਾ ਕਰ ਦਿੱਤਾ ਤੇ ਮੇਰੀ ਛਾਤੀ 'ਚ ਪੇਚਕਸ ਮਾਰਿਆ, ਜਿਸ ਨਾਲ ਮੈਂ ਜ਼ਖ਼ਮੀ ਹੋ ਗਿਆ ਤੇ ਮੈਨੂੰ ਗੁਆਂਢੀਆਂ ਨੇ ਇਲਾਜ ਲਈ ਫ਼ਤਹਿਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ | ਪੀੜਤ ਮਲੂਕ ਸਿੰਘ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਉਂਦੇ ਕਿਹਾ ਕਿ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਮੀਂਹ-ਝੱਖੜ ਨਾਲ ਪੋਲਟਰੀ ਫਾਰਮ ਦੇ ਸ਼ੈੱਡ ਦਾ ਹੋਇਆ ਭਾਰੀ ਨੁਕਸਾਨ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਅਕੈਡਮੀ ਰਾਏਚੱਕ ਦੀ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।