03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਗੁਰੂ ਨਾਨਕ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖ਼ੇ ਧਾਰਮਿਕ ਸਮਾਗਮ ਕਰਵਾਇਆ

ਸੁਜਾਨਪੁਰ, 2 ਨਵੰਬਰ (ਜਗਦੀਪ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ ֹ‘ ਅੰਮ੍ਰਿਤਸਰ ਸਿਫ਼ਤੀ ਦਾ ਘਰ ’ ਦੇ ਉਪ-ਵਿਸ਼ੇ ‘ਸੈਕਰਡ, ਸਪਿਰਿਚੁਐਲਿਟੀ ਅਤੇ ਵਿਰਾਸਤ’ ਅਧੀਨ ਇਕ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਸਤਿੰਦਰ ਕਾਹਲੋਂ ਦੇ ਪ੍ਰਬੰਧਨ ਹੇਠ ਕਾਲਜ ਕੈਂਪਸ ਵਿਚ ਵਿਦਿਆਰਥੀਆਂ ਦੇ ਉੱਜਵਲ ਭਵਿੱਖ, ਕਾਲਜ ਦੀ ਚੜ੍ਹਦੀ ਕਲਾ ਤੇ ਸੁੱਖ-ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ।

ਅਜੀਤ ਡੈਸਕ 03-11-2026
ਸੁਜਾਨਪੁਰ, 2 ਨਵੰਬਰ (ਜਗਦੀਪ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ ֹ‘ ਅੰਮ੍ਰਿਤਸਰ ਸਿਫ਼ਤੀ ਦਾ ਘਰ ’ ਦੇ ਉਪ-ਵਿਸ਼ੇ ‘ਸੈਕਰਡ, ਸਪਿਰਿਚੁਐਲਿਟੀ ਅਤੇ ਵਿਰਾਸਤ’ ਅਧੀਨ ਇਕ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਸਤਿੰਦਰ ਕਾਹਲੋਂ ਦੇ ਪ੍ਰਬੰਧਨ ਹੇਠ ਕਾਲਜ ਕੈਂਪਸ ਵਿਚ ਵਿਦਿਆਰਥੀਆਂ ਦੇ ਉੱਜਵਲ ਭਵਿੱਖ, ਕਾਲਜ ਦੀ ਚੜ੍ਹਦੀ ਕਲਾ ਤੇ ਸੁੱਖ-ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਮੌਕੇ ਸੁਜਾਨਪੁਰ ਨਗਰ ਕੌਂਸਲ ਦੇ ਪ੍ਰਧਾਨ ਨੀਤੂ ਮਿਨਹਾਸ, ਸੁਰਿੰਦਰ ਮਿਨਹਾਸ, ਸੇਵਾ-ਮੁਕਤ ਡੀ.ਈ.ਓ. ਰਾਜੇਸ਼ਵਰ ਸਲਾਰੀਆ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਜਾਪ ਗਿਆਨੀ ਉਜਾਗਰ ਸਿੰਘ, ਕਾਲਜ ਸਟਾਫ਼ ਤੇ ਸਮੂਹ ਵਿਦਿਆਰਥੀਆਂ ਦੁਆਰਾ ਕੀਤਾ ਗਿਆ। ਉਪਰੰਤ ਕਾਲਜ ਦੇ ਵਿਦਿਆਰਥੀਆਂ ਤੇ ਭਾਈ ਗੁਰਨਾਮ ਸਿੰਘ ਪਠਾਨਕੋਟ ਵਾਲਿਆਂ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਸਤਿੰਦਰ ਕਾਹਲੋਂ ਨੇ ਸੰਗਤ ਰੂਪ ਵਿਚ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਡਾ: ਸੁਖਜਿੰਦਰ ਕੌਰ, ਆਰਗੇਨਾਈਜ਼ਿੰਗ ਕਮੇਟੀ ਮੈਂਬਰ ਡਾ: ਵਿਸ਼ਾਲ ਕੁਮਾਰ, ਸਰਪੰਚ ਅਜ਼ੀਜ਼ਪੁਰ ਮੰਜੂ ਬਾਲਾ, ਸੁਰੇਸ਼ ਮਹਾਜਨ (ਰਾਜੂ ਸਰਾਫ਼), ਵਿਨੋਦ ਧੀਮਾਨ ਸਮਾਜ ਸੇਵਕ, ਸੁਭਾਸ਼ ਕਾਲੀਆ, ਲੈਕਚਰਾਰ ਪਰਮਜੀਤ ਸਿੰਘ, ਲੈਕਚਰਾਰ ਮਨਜੀਤ ਸਿੰਘ, ਲੈਕਚਰਾਰ ਸੁਰਿੰਦਰ ਕੁਮਾਰ, ਲੈਕਚਰਾਰ ਰਾਜੇਸ਼ ਕੁਮਾਰ, ਪ੍ਰਿੰਸੀਪਲ ਨੀਰਾ, ਲੈਕਚਰਾਰ ਬਲਬੀਰ ਸਿੰਘ, ਮਾਨ ਸਿੰਘ, ਕੰਸ ਰਾਜ, ਹਰਦੀਪ ਕੁਮਾਰ, ਰਾਜੀਵ ਸਿੰਘ ਸਲਾਰੀਆ, ਪ੍ਰਿੰਸੀਪਲ ਅਕਾਲ ਅਕੈਡਮੀ ਸੁਜਾਨਪੁਰ ਰੁਪਿੰਦਰ ਕੌਰ, ਸੰਜੂ ਬਾਲਾ, ਮਨਜੀਤ ਕੌਰ, ਸੁਦੇਸ਼ ਕੁਮਾਰੀ, ਨੇਹਾ ਸਮਿਆਲ, ਨੀਲਮ, ਵਿਪਨ ਕੁਮਾਰ, ਕਰਨੇਸ਼ ਮਹਾਜਨ, ਭੁਪੇਂਦਰ ਤਰਨਾਚ, ਐਡਵੋਕੇਟ ਸ਼ਿਵਮ ਸ਼ਰਮਾ, ਐਡਵੋਕੇਟ ਦੀਪਕ ਰਸੋਤਰਾ, ਵਿਜੇ ਸੱਚਰ, ਸੁਭਾਸ਼ ਚੰਦਰ, ਰਾਜੇਂਦਰ ਸ਼ਰਮਾ, ਅਸ਼ੋਕ ਕੁਮਾਰ, ਪ੍ਰਸ਼ੋਤਮ ਮਹਾਜਨ, ਹੇਮਰਾਜ, ਦੇਸ਼ਰਾਜ, ਹਰੀਸ਼, ਵਿਜੇ ਕੁਮਾਰ, ਸੁਮਨ ਸ਼ਰਮਾ, ਰਿੱਧੀ ਅਭਿਮੰਨਿਊ ਸ਼ਰਮਾ, ਸਾਬਕਾ ਪ੍ਰਧਾਨ ਯੁੱਧਵੀਰ ਸਿੰਘ, ਸਾਬਕਾ ਸਰਪੰਚ ਆਂਚਲ ਸਿੰਘ, ਨਵਨੀਤ ਸ਼ਰਮਾ, ਅਜੇ ਮਹਾਜਨ, ਰਾਹੁਲ ਸ਼ਰਮਾ, ਸਰਪੰਚ ਖੁਦਾਵਰ ਰਾਮੇਸ਼ਵਰ ਸਿੰਘ, ਅਮਰੀਕ ਭਗਤ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੋਪਾਸ਼ਟਮੀ ਮੌਕੇ ਕਾਰਡ ਜਾਰੀ ਸਮਾਗਮ ਕਰਵਾਇਆ ਅਗਲੀ ਖ਼ਬਰ ਏ.ਐਂਡ.ਐਮ. ਜੇਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਲੋਂ ਸਾਲਾਨਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।