03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਵਪਾਰ ਮੰਡਲ ਪਠਾਨਕੋਟ ਵਲੋਂ ਨਵ-ਨਿਯੁਕਤ ਏ. ਈ. ਟੀ. ਸੀ. ਕੈਪਟਨ ਅੰਜਲੀ ਸ਼ੇਖਰੀ ਦਾ ਸਵਾਗਤ

ਪਠਾਨਕੋਟ, 2 ਨਵੰਬਰ (ਸੰਧੂ)- ਵਪਾਰ ਮੰਡਲ ਪਠਾਨਕੋਟ ਵਲੋਂ ਪ੍ਰਧਾਨ ਦਪਿੰਦਰ ਅਰੋੜਾ ਦੀ ਦੇਖ-ਰੇਖ ਹੇਠ ਨਵ-ਨਿਯੁਕਤ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ (ਏ. ਈ.

ਅਜੀਤ ਡੈਸਕ 03-11-2026
ਪਠਾਨਕੋਟ, 2 ਨਵੰਬਰ (ਸੰਧੂ)- ਵਪਾਰ ਮੰਡਲ ਪਠਾਨਕੋਟ ਵਲੋਂ ਪ੍ਰਧਾਨ ਦਪਿੰਦਰ ਅਰੋੜਾ ਦੀ ਦੇਖ-ਰੇਖ ਹੇਠ ਨਵ-ਨਿਯੁਕਤ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ (ਏ.ਈ.ਟੀ.ਸੀ.) ਕੈਪਟਨ ਅੰਜਲੀ ਸ਼ੇਖਰੀ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਵਪਾਰੀਆਂ ਤੇ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਜੀ.ਐਸ.ਟੀ., ਅੰਤਰਰਾਜੀ ਵਪਾਰ ਤੇ ਤਿਉਹਾਰੀ ਸੀਜ਼ਨ ਦੌਰਾਨ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੌਕੇ ਕੈਪਟਨ ਅੰਜਲੀ ਸ਼ੇਖਰੀ ਨੇ ਕਿਹਾ ਕਿ ਜੀ.ਐਸ.ਟੀ. ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ’ਤੇ ਵਪਾਰੀ ਤੁਰੰਤ ਵਿਭਾਗ ਨਾਲ ਸੰਪਰਕ ਕਰਨ, ਤਾਂ ਜੋ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਸਮੇਂ ਸਿਰ ਹੱਲ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਪਠਾਨਕੋਟ ਅੰਤਰਰਾਜ਼ੀ ਸ਼ਹਿਰ ਹੋਣ ਕਾਰਨ ਵਪਾਰੀਆਂ ਨੂੰ ਕਾਊਂਟਰ ਸੇਲ ਟੈਕਸ ਤੇ ਜੀ.ਐਸ.ਟੀ. ਨਿਯਮਾਂ ਦੀ ਪਾਲਣਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ । ਉਨ੍ਹਾਂ ਵਪਾਰ ਵਿਚ ਨਕਲੀ ਬੁੱਧੀ ਦੀ ਸੁਚੱਜੀ ਵਰਤੋਂ ਕਰਨ ਤੇ ਵਪਾਰੀਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਉਣ ਦੀ ਗੱਲ ਵੀ ਕਹੀ । ਵਪਾਰ ਮੰਡਲ ਦੇ ਪ੍ਰਧਾਨ ਦਪਿੰਦਰ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਵਪਾਰੀ ਇਮਾਨਦਾਰੀ ਨਾਲ ਟੈਕਸ ਅਦਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਆਨਲਾਈਨ ਵਪਾਰ ਦੇ ਵਧਦੇ ਪ੍ਰਭਾਵ ਕਾਰਨ ਸਥਾਨਿਕ ਵਪਾਰੀਆਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ, ਇਸ ਲਈ ਵਿਭਾਗ ਨੂੰ ਵਪਾਰੀਆਂ ਨਾਲ ਸਹਿਯੋਗੀ ਰਵੱਈਆ ਅਪਣਾਉਣਾ ਚਾਹੀਦਾ ਹੈ । ਖ਼ਾਸ ਕਰਕੇ ਦੀਵਾਲੀ ਦੇ ਤਿਉਹਾਰੀ ਸੀਜ਼ਨ ਦੌਰਾਨ ਵਪਾਰੀਆਂ ਨੂੰ ਸੁਖਾਵਾਂ ਮਾਹੌਲ ਮਿਲਣਾ ਚਾਹੀਦਾ ਹੈ । ਇਸ ਮੌਕੇ ਕਾਸਮੈਟਿਕ ਯੂਨੀਅਨ ਦੇ ਪ੍ਰਧਾਨ ਰਾਮਪਾਲ ਭੰਡਾਰੀ ਨੇ ਬਿਨਾਂ ਜੀ.ਐਸ.ਟੀ. ਨੰਬਰ ਤੋਂ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਦਕਿ ਪੰਜਾਬ ਪ੍ਰਦੇਸ਼ ਦੇ ਜਨਰਲ ਸਕੱਤਰ ਐਲ.ਆਰ. ਸੋਢੀ ਨੇ ਅੰਤਰਰਾਜ਼ੀ ਵਪਾਰ ਦੌਰਾਨ ਬਿੱਲ ਕੱਟਣ ਸਮੇਂ ਵਪਾਰੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੀਆਂ। ਇਸ ਮੌਕੇ ਭਾਰਤ ਮਹਾਜਨ, ਨਰੇਸ਼ ਅਰੋੜਾ, ਚਾਚਾ ਵੇਦ ਪ੍ਰਕਾਸ਼, ਰਾਜੇਸ਼ ਸ਼ਰਮਾ, ਕਰਨ ਕੁੰਦਰਾ, ਗੁਲਸ਼ਨ ਕਪੂਰ ਤੇ ਸ਼ਿਵਮ ਗੁਲਾਟੀ ਸਮੇਤ ਵਿਭਾਗ ਵਲੋਂ ਈ.ਟੀ.ਓ. ਹੀਰਾ ਸਿਆਲ, ਈ.ਟੀ.ਓ. ਮੀਨਾਕਸ਼ੀ ਆਜ਼ਾਦ ਤੇ ਏ.ਈ.ਐਸ.ਟੀ.ਓ. ਰਜਨੀ ਵੀ ਮੌਜੂਦ ਸਨ।
ਪਿਛਲੀ ਖ਼ਬਰ ’ਦ ਇੰਡੀਅਨ ਹੈਰੀਟੇਜ ਸਕੂਲ ਵਿਚ ਪੇਰੈਂਟਸ ਡੇਅ ਅਤੇ ਸਾਲਾਨਾ ਸਮਾਗਮ ਧੂਮਧਾਮ ਨਾਲ ਕਰਵਾਇਆ ਅਗਲੀ ਖ਼ਬਰ ਜਨਤਕ ਸਹਿਯੋਗ ਨਾਲ ਹੀ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ-ਐਡਵੋਕੇਟ ਤੁਸ਼ਾਰ ਮਿਨਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।