02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਹਾਈ ਕੋਰਟ ਵਲੋਂ ਰੋਕ ਦੇ ਬਾਵਜੂਦ ਚੱਲ ਰਹੇ ਬਿਨਾਂ ਕਾਗ਼ਜ਼ਾਤ ਵਾਲੇ ਚਾਰ ਪਹੀਆ ਵਾਹਨ-ਬਚਨ ਲਾਲ <br/>

ਅਜੀਤ ਡੈਸਕ 18-05-2026
ਗੁਰਦਾਸਪੁਰ, 17 ਮਈ (ਅਸ਼ੋਕ ਸ਼ਰਮਾ)-ਪੰਜਾਬ ਹਰਿਆਣਾ ਹਾਈਕੋਰਟ ਨੇ ਬਿਨਾਂ ਕਾਗ਼ਜ਼ਾਤ ਚੱਲਦੇ ਚਾਰ ਪਹੀਆ ਵਾਹਨਾਂ 'ਤੇ ਰੋਕ ਲਗਾਈ ਹੈ | ਪਰ ਉਸ ਦੇ ਬਾਵਜੂਦ ਸੜਕਾਂ 'ਤੇ ਦੌੜਦੇ ਇਹ ਵਾਹਨ ਸਰਕਾਰ ਨੰੂ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ | ਇਸ ਪਾਸੇ ਟਰਾਂਸਪੋਰਟ ਵਿਭਾਗ ਦਾ ਧਿਆਨ ਨਾ ਹੋਣ ਕਾਰਨ ਲੋਕਾਂ ਦਾ ਸਰਕਾਰ ਪ੍ਰਤੀ ਰੋਸ ਹੈ | ਇਸ ਸਬੰਧੀ ਬਚਨ ਲਾਲ ਤੇ ਸਾਥੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਹਾਈਕੋਰਟ ਦੇ ਨਿਰਦੇਸ਼ਾਂ ਤਹਿਤ ਉਨ੍ਹਾਂ ਨੇ ਬਿਨਾਂ ਕਾਗ਼ਜ਼ਾਤ ਵਾਹਨ ਨੰੂ ਵੇਚ ਕੇ ਚਾਰ ਪਹੀਆ ਵਾਹਨ ਲਿਆ ਸੀ, ਜਿਸ ਨਾਲ ਉਸ ਦਾ ਕੰਮ ਸਹੀ ਤਰੀਕੇ ਨਾਲ ਚੱਲ ਸਕੇ | ਪਰ ਬਿਨਾਂ ਕਾਗ਼ਜ਼ਾਤ ਕਬਾੜੀਏ ਤੋਂ ਖ਼ਰੀਦ ਕੀਤੇ ਪੁਰਾਣੇ ਮੋਟਰਸਾਈਕਲਾਂ ਨੰੂ ਰੇਹੜੀਆਂ ਬਣਾ ਕੇ ਲੋਕਾਂ ਵਲੋਂ ਸਮਾਨ ਢੋਇਆ ਜਾ ਰਿਹਾ ਹੈ | ਜਿਸ ਨਾਲ ਮਨਜ਼ੂਰਸ਼ੁਦਾ ਤੇ ਕਾਗ਼ਜ਼ਾਤ ਵਾਲੇ ਵਾਹਨ ਚਾਲਕਾਂ ਨੰੂ ਭਾਰੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਪੁਲਿਸ ਨੇ ਬਿਨਾਂ ਕਾਗ਼ਜ਼ਾਤ ਵਾਲੇ ਵਾਹਨਾਂ 'ਤੇ ਸ਼ਿਕੰਜਾ ਕੱਸਿਆ ਸੀ | ਪਰ ਹੁਣ ਫਿਰ ਉਹ ਬੇਖ਼ੌਫ ਹੋ ਕੇ ਸੜਕਾਂ 'ਤੇ ਦੌੜ ਰਹੇ ਹਨ, ਜਿਨ੍ਹਾਂ ਨੰੂ ਪੁੱਛਣ ਵਾਲਾ ਕੋਈ ਨਹੀਂ ਹੈ ਅਤੇ ਚੰਗੀ ਕਮਾਈ ਵੀ ਕਰ ਰਹੇ ਹਨ | ਪਰ ਰਜਿਸਟਰਡ ਵਾਹਨਾਂ ਵਾਲੇ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਨਾਂ ਕਾਗ਼ਜ਼ਾਤ ਚੱਲਦੇ ਚਾਰ ਪਹੀਆ ਵਾਹਨਾਂ ਦੀ ਚੈਕਿੰਗ ਕਰਕੇ ਫ਼ੌਰੀ ਬੰਦ ਕਰਵਾਏ ਜਾਣ, ਜਿਸ ਨਾਲ ਰਜਿਸਟਰਡ ਵਾਹਨਾਂ ਦੇ ਕਾਰੋਬਾਰ ਵਿਚ ਸੁਧਾਰ ਹੋ ਸਕੇ |

ਪਿਛਲੀ ਖ਼ਬਰ ਡਿਵਾਈਨ ਪਬਲਿਕ ਸਕੂਲ ਮਾਲੇਵਾਲ ਦੀ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੇੇ ਵਿਦਿਆਰਥੀਆਂ ਨੇ ਖੇਡਾਂ 'ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।