02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਡਿਵਾਈਨ ਪਬਲਿਕ ਸਕੂਲ ਮਾਲੇਵਾਲ ਦੀ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ

ਅਜੀਤ ਡੈਸਕ 18-05-2026
ਫ਼ਤਹਿਗੜ੍ਹ ਚੂੜੀਆਂ, 17 ਮਈ (ਅਵਤਾਰ ਸਿੰਘ ਰੰਧਾਵਾ)-ਇਲਾਕੇ ਦੀ ਸਿਰਮੌਰ ਸਿੱਖਿਆ ਸੰਸਥਾ ਡਿਵਾਈਨ ਪਬਲਿਕ ਸਕੂਲ ਮਾਲੇਵਾਲ ਦੀ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰਸੀਪਲ ਸੋਨੂ ਬਾਲਾ ਅਤੇ ਡਾਇਰੈਕਟਰ ਅਮਿਤ ਅਬਰੋਲ ਨੇੇ ਦੱਸਿਆ ਕਿ 12ਵੀਂ ਜਮਾਤ ਦੇ ਨਤੀਜੇ ਵਿਚ ਮਹਿਰੀਨ ਕੌਰ ਨੇ ਕਾਮਰਸ ਵਿਚੋਂ 95.6 ਫ਼ੀਸਦੀ ਅੰਕ, ਹਰਸਿਮਰਨ ਕੌਰ ਨੇ ਸਾਇੰਸ ਵਿਚੋਂ 93.8 ਫ਼ੀਸਦੀ, ਆਰਟਸ ਵਿਚੋਂ ਮਿਲਨ ਨੇ 92.8 ਫ਼ੀਸਦੀ ਨੰਬਰ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਅੰਸ਼ਦੀਪ ਕੌਰ ਨੇ 92.6 ਫ਼ੀਸਦੀ, ਚਿਰਾਸ਼ੂ ਜੋਸ਼ੀ ਨੇ 91.4 ਫ਼ੀਸਦੀ ਅਤੇ ਪਰਮਬੀਰ ਸਿੰਘ ਨੇ 99.4 ਫ਼ੀਸਦੀ ਨੰਬਰ ਹਾਸਿਲ ਕਰ ਕੇ ਦੂਸਰਾ, ਸੁਖਮਨਦੀਪ ਸਿੰਘ ਨੇ 85.4 ਫ਼ੀਸਦੀ, ਪ੍ਰਭਜੋਤ ਕੌਰ ਨੇ 84.4 ਫ਼ੀਸਦੀ ਅਤੇ ਜਸਕੀਰਤ ਕੌਰ ਨੇ 83.4 ਫ਼ੀਸਦੀ ਨੰਬਰ ਹਾਸਿਲ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਮੂਹ ਸਟਾਫ ਅਤੇ ਪ੍ਰਬੰਧਕੀ ਟੀਮ ਨੇ ਬੱਚਿਆਂ ਦੀ ਚੰਗੀ ਕਾਰਗੁਜ਼ਾਰੀ ਲਈ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਬੱਚਿਆਂ ਦਾ ਜੀਵਨ ਸਾਰਥਕ ਬਣਾਉਣ ਲਈ ਦਿੱਤੀ ਜਾ ਰਹੀ ਹਰ ਇਕ ਸੁਵਿਧਾ ਮੁਕੰਮਲ ਰੂਪ ਵਿਚ ਦਿੱਤੀ ਜਾ ਰਹੀ ਹੈ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦਾ ਜੀਵਨ ਸਫ਼ਲ ਬਣਾਉਣ ਲਈ ਬੱਚਿਆਂ ਉੱਪਰ ਨਜ਼ਰ ਰੱਖਣ ਅਤੇ ਸੰਸਥਾ ਨੂੰ ਮੋਢੇ ਨਾਲ ਮੋਢਾ ਜੋੜ ਕੇ ਚਲਾਉਣ ਲਈ ਸਹਿਯੋਗ ਦੇਣ |
ਪਿਛਲੀ ਖ਼ਬਰ ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਢਿਲਵਾਂ 'ਚ ਗੁਰੂ ਨਾਨਕ ਨਾਮ ਸੇਵਾ ਮਿਸ਼ਨ ਵਲੋਂ ਮੁਕਾਬਲੇ ਕਰਵਾਏ ਅਗਲੀ ਖ਼ਬਰ ਹਾਈ ਕੋਰਟ ਵਲੋਂ ਰੋਕ ਦੇ ਬਾਵਜੂਦ ਚੱਲ ਰਹੇ ਬਿਨਾਂ ਕਾਗ਼ਜ਼ਾਤ ਵਾਲੇ ਚਾਰ ਪਹੀਆ ਵਾਹਨ-ਬਚਨ ਲਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।