02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਰਕਲ ਗਾਜ਼ੀਕੋਟ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੀ ਮੀਟਿੰਗ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਹਲਕਾ ਇੰਚਾਰਜ ਚਾਵਲਾ ਨੇ ਕੀਤੀਆਂ ਅਹਿਮ ਵਿਚਾਰਾਂ

ਅਜੀਤ ਡੈਸਕ 18-05-2026
ਗੁਰਦਾਸਪੁਰ, 17 ਮਈ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਸਰਕਲ ਗਾਜੀਕੋਟ ਵਿਖੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਜਥੇ: ਜੁਝਾਰ ਸਿੰਘ ਸਰਕਲ ਪ੍ਰਧਾਨ ਦੇ ਪ੍ਰਬੰਧਾਂ ਹੇਠ ਹੋਈ | ਜਿਸ ਵਿਚ ਹਲਕਾ ਇੰਚਾਰਜ ਕਮਲਜੀਤ ਚਾਵਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਜਿਨ੍ਹਾਂ ਨੇ 2027 ਦੀਆਂ ਚੋਣਾਂ ਸਬੰਧੀ ਆਗੂਆਂ ਤੇ ਵਰਕਰਾਂ ਨਾਲ ਖੁੱਲ੍ਹ ਕੇ ਵਿਚਾਰਾਂ ਕੀਤੀਆਂ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ 'ਤੇ ਪਾਰਟੀ ਨੰੂ ਹਲਕੇ ਅੰਦਰ ਮਜ਼ਬੂਤ ਕਰਨ ਲਈ ਬੂਥ ਪੱਧਰ 'ਤੇ 10 ਮੈਂਬਰੀ ਕਮੇਟੀਆਂ ਬਣੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ 'ਤੇ ਇਕ ਬੂਥ ਇੰਚਾਰਜ ਹੋਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਲਵੇ ਅੰਦਰ ਸਥਿਤੀ ਦਿਨੋਂ ਦਿਨ ਕਾਫ਼ੀ ਮਜ਼ਬੂਤ ਹੋ ਗਈ ਹੈ ਅਤੇ ਮਾਝੇ 'ਚ ਵੀ ਲੋਕ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਲਾਂ ਦੀ ਰਿਪੋਰਟ ਤਿਆਰ ਕਰਕੇ ਹਾਈਕਮਾਂਡ ਨੰੂ ਹਲਕੇ ਦਾ ਲੇਖਾ ਜੋਖਾ ਭੇਜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀ ਮੀਟਿੰਗਾਂ ਜਲਦ ਆਰੰਭ ਹੋਣ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਹਲਕਾ ਦੀਨਾਨਗਰ ਅੰਦਰ ਪਾਰਟੀ ਦਾ ਆਧਾਰ ਕਾਫ਼ੀ ਮਜ਼ਬੂਤ ਹੋਇਆ ਹੈ, ਹੋਰਨਾਂ ਪਾਰਟੀਆਂ ਦੀ ਖਿੱਚੋਤਾਣ ਦਾ ਲਾਭ ਸ਼ੋ੍ਰਮਣੀ ਅਕਾਲੀ ਦਲ ਨੰੂ ਮਿਲੇਗਾ | ਇਸ ਮੌਕੇ ਸਰਪੰਚ ਦਲਬੀਰ ਸਿੰਘ ਭਟੋਆ ਪੀ.ਏ.ਸੀ ਮੈਂਬਰ, ਭੁਪਿੰਦਰ ਸਿੰਘ ਜਕੜੀਆ ਸਰਕਲ ਪ੍ਰਧਾਨ ਸਾਹੋਵਾਲ, ਸਰਬਜੀਤ ਸਿੰਘ ਲਾਲੀਆ ਸਰਕਲ ਪ੍ਰਧਾਨ ਪੁਰਾਣਾ ਸ਼ਾਲਾ, ਹਰਦੀਪ ਸਿੰਘ ਮੇਘੀਆਂ, ਗੁਰਬਖ਼ਸ਼ ਸਿੰਘ ਗਾਜੀਕੋਟ, ਮਨੋਹਰ ਲਾਲ, ਪਵਨ ਕੁਮਾਰ, ਸਾਬਕਾ ਸਰਪੰਚ ਕਰਨੈਲ ਸਿੰਘ, ਗੁਰਦਿਆਲ ਸਿੰਘ, ਗੁਰਬਖ਼ਸ਼ ਸਿੰਘ ਤੇ ਜੁਝਾਰ ਸਿੰਘ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਘੇਸਲ ਵਿਖੇ ਸ਼੍ਰੋਮਣੀ ਅਕਾਲੀ ਦੇ ਆਗੂਆਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਵਿਦਿਆਰਥੀ ਨਮਨ ਮਹਾਜਨ ਨੇ 91 ਫ਼ੀਸਦੀ ਅੰਕ ਹਾਸਿਲ ਕਰ ਕੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।