ਗੁਰਦਾਸਪੁਰ, 17 ਮਈ (ਚੱਕਰਾਜਾ)-ਗੁਰਦਾਸਪੁਰ ਦੇ ਰਹਿਣ ਵਾਲੇ ਨਮਨ ਮਹਾਜਨ ਪੁੱਤਰ ਸੰਦੀਪ ਪਾਬਾ ਨੇ ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ 91 ਫ਼ੀਸਦੀ ਅੰਕ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਵਿਦਿਆਰਥੀ ਨਮਨ ਦੇ ਨਾਨਾ ਸੇਵਾ ਮੁਕਤ ਬੀ.ਪੀ.ਈ.ਓ ਜਨਕ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੇ ਦੋਹਤੇ ਨੇ ਆਪਣੀ ਮਿਹਨਤ ਸਦਕਾ ਵਧੀਆ ਨੰਬਰ ਹਾਸਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਨਮਨ ਸ਼ੁਰੂ ਤੋਂ ਪੜ੍ਹਨ ਵਿਚ ਬਹੁਤ ਹੁਸ਼ਿਆਰ ਹੈ ਅਤੇ ਉਹ ਹਮੇਸ਼ਾ ਵਧੀਆ ਅੰਕਾਂ ਦੇ ਨਾਲ ਪਾਸ ਹੁੰਦਾ ਆ ਰਿਹਾ ਹੈ | ਗੱਲਬਾਤ ਕਰਦਿਆਂ ਵਿਦਿਆਰਥੀ ਨਮਨ ਨੇ ਕਿਹਾ ਕਿ ਉਸ ਨੇ ਇਹ ਪ੍ਰੀਖਿਆ ਆਪਣੀ ਮਾਤਾ ਪੂਜਾ ਮਹਾਜਨ, ਭੈਣ ਛਵੀ ਮਹਾਜਨ ਤੇ ਪਰਿਵਾਰ ਦੇ ਸਹਿਯੋਗ ਸਦਕਾ ਵਧੀਆ ਨਤੀਜਿਆਂ ਨਾਲ ਪਾਸ ਕੀਤੀ ਹੈ | ਉਸ ਨੇ ਕਿਹਾ ਕਿ ਉਸ ਨੂੰ ਪੜਾਈ ਵਿਚ ਪਰਿਵਾਰ ਦਾ ਪੂਰਾ ਸਾਥ ਮਿਲਦਾ ਹੈ, ਜਿਸ ਕਰਕੇ ਉਹ ਚੰਗੇ ਨੰਬਰਾਂ ਨਾਲ ਹਰ ਪ੍ਰੀਖਿਆ ਵਿਚੋਂ ਪਾਸ ਹੁੰਦਾ ਹੈ | ਨਮਨ ਨੇ ਦੱਸਿਆ ਕਿ ਉਸ ਦਾ ਸੁਪਨਾ ਵਧੀਆ ਇੰਜੀਨੀਅਰ ਬਣਨਾ ਹੈ | ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ 8-10 ਘੰਟੇ ਪੜਾਈ ਕਰਦਾ ਹੈ | ਨਮਨ ਵਲੋਂ ਪ੍ਰਾਪਤ ਕੀਤੀ ਇਸ ਉਪਲਬਧੀ 'ਤੇ ਪਰਿਵਾਰ ਵਲੋਂ ਉਸ ਦਾ ਮੂੰਹ ਮਿੱਠਾ ਕਰਵਾ ਕੇ ਹੌਸਲਾ ਅਫ਼ਜਾਈ ਦੇ ਨਾਲ-ਨਾਲ ਅਗਾਂਹ ਹੋਰ ਚੰਗੇ ਨੰਬਰਾਂ ਨਾਲ ਪਾਸ ਹੋਣ ਲਈ ਪ੍ਰੇਰਿਤ ਕੀਤਾ ਗਿਆ |