ਬਟਾਲਾ, 17 ਮਈ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ (ਸੀ.ਬੀ.ਐੱਸ.ਈ.) ਢਡਿਆਲਾ ਨੱਤ ਦੀ ਡਾ. ਰਬਿੰਦਰ ਨਾਥ ਟੈਗੋਰ ਸਾਹਿਤਕ ਕਲੱਬ ਵਲੋਂ ਕੌਮਾਂਤਰੀ ਮਾਂ ਦਿਵਸ ਮੌਕੇ ਕਵਿਤਾਵਾਂ, ਪੋਸਟਰ ਮੁਕਾਬਲੇ ਤੇ ਲੇਖ ਰਚਨਾ ਦੀਆਂ ਭਾਵਨਾਤਮਕ ਪੇਸ਼ਕਾਰੀਆਂ ਕੀਤੀਆਂ ਗਈਆਂ | ਕਲੱਬ ਦੇ ਮੈਂਬਰ ਤੇ ਸੀਨੀਅਰ ਅਧਿਆਪਕਾ ਰਾਜਬੀਰ ਕੌਰ ਵਲੋਂ ਰੌਚਕ ਭਾਸ਼ਣ ਪੇਸ਼ ਕੀਤਾ ਗਿਆ | ਕਵਿਤਾ ਉਚਾਰਣ ਮੁਕਾਬਲੇ 'ਚ ਦੀਪਾਵਲੀਦੀਪ ਕੌਰ 8ਵੀਂ, ਗੁਰਲਾਲ ਸਿੰਘ 5ਵੀਂ ਤੇ ਰੂਬਲਪ੍ਰੀਤ ਕੌਰ ਤੇ ਸਾਥੀ 5ਵੀਂ ਜਮਾਤ ਕ੍ਰਮਵਾਰ ਪਹਿਲੇ, ਦੂਜੇ ਤੇ ਤੀਸਰੇ ਸਥਾਨ 'ਤੇ ਰਹੇ | ਇਸੇ ਤਰ੍ਹਾਂ ਹੀ ਪੋਸਟਰ ਮੁਕਾਬਲੇ 'ਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ | ਇਸ ਮੁਕਾਬਲੇ ਵਿਚ ਮਹਿਕਦੀਪ ਕੌਰ, ਹਰਸ਼ਦੀਪ ਕੌਰ, ਅਨਮੋਲ ਕੌਰ ਤੇ ਸੁਧਪ੍ਰੀਤ ਕੌਰ ਦੇ ਪੋਸਟਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ | ਡਾ ਇਰੈਕਟਰ-ਪਿ੍੍ਰੰਸੀਪਲ ਜਸਬਿੰਦਰ ਕੌਰ ਵਲੋਂ ਵਿਦਿਆਰਥੀਆਂ ਦੁਆਰਾ ਪੇਸ਼ ਕੀਤੀਆਂ ਕਵਿਤਾਵਾਂ ਦੀ ਸ਼ਾਲਾਘਾ ਕੀਤੀ | ਜੇਤੂ ਵਿਦਿਆਰਥੀਆ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੀ ਬੁੱਕ ਰੀਡਰਜ਼ ਕਲੱਬ ਦੇ ਸਰਪ੍ਰਸਤ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਲਈ ਤਿਆਰ ਕੀਤਾ ਤੇ ਪ੍ਰੋਗਰਾਮ ਦਾ ਸੰਚਾਲਣ ਬਾਖ਼ੂਬੀ ਨਿਭਾਇਆ |