ਅਲੀਵਾਲ, 17 ਮਈ (ਸੁੱਚਾ ਸਿੰਘ ਬੁੱਲੋਵਾਲ)-ਮੈਰੀਗੋਲਡ ਪਬਲਿਕ ਸਕੂਲ ਅਲੀਵਾਲ ਦਾ ਬਾਰ੍ਹਵੀਂ ਜਮਾਤ (ਸੀ.ਬੀ.ਐਸ.ਈ ਅਤੇ ਪੀ.ਐਸ.ਈ.ਬੀ.) ਦਾ ਨਤੀਜਾ ਸਾਨਦਾਰ ਰਿਹਾ | ਸਕੂਲ ਦੇ ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰ ਕੇ ਮਾਪਿਆਂ, ਅਧਿਆਪਕਾਂ ਤੇ ਸਕੂਲ ਦਾ ਨਾਮ ਰੌਸਨ ਕੀਤਾ | ਸਕੂਲ ਦੇ ਐਮ.ਡੀ. ਗੁਰਵਿੰਦਰ ਸਿੰਘ ਪੰਨੂੰ ਤੇ ਪਿ੍ੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਇਹ ਨਤੀਜਾ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਦਾ ਨਤੀਜਾ ਹੈ | ਉਨ੍ਹਾਂ ਦੱਸਿਆ ਕਿ ਸੀ.ਬੀ.ਐਸ.ਈ. ਬਾਰ੍ਹਵੀਂ ਜਮਾਤ ਕਾਮਰਸ ਵਿਚੋਂ ਨਵਦੀਪ ਕੌਰ ਨੇ 91.2 ਫੀਸਦੀ, ਜਗਨਦੀਪ ਕੌਰ ਨੇ 89.ਫੀਸਦੀ ਤੇ ਜਪਨੀਤ ਕੌਰ ਨੇ 85.6 ਫੀਸਦੀ, ਸਾਇੰਸ ਵਿਚੋਂ ਜੈਸਮੀਨ ਕੌਰ ਨੇ 85.20 ਫ਼ੀਸਦੀ, ਮਹਿਕਦੀਪ ਕੌਰ ਨੇ 85 ਫੀਸਦੀ ਤੇ ਹਰਲੀਨ ਕੌਰ ਨੇ 83.80 ਫੀਸਦੀ ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਦੂਜੇ ਪਾਸੇ ਬਾਰ੍ਹਵੀਂ ਪੀ.ਐਸ.ਈ.ਬੀ. ਦੀ ਨਾਨ-ਮੈਡੀਕਲ 'ਚੋਂ ਅਰਪਨਦੀਪ ਸਿੰਘ ਨੇ 97. ਫੀਸਦੀ, ਅਮੋਲਕ ਸਿੰਘ ਨੇ 94.40 ਫੀਸਦੀ ਤੇ ਸਹਿਬਾਸਦੀਪ ਸਿੰਘ ਨੇ 93.40 ਫੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਜ਼ਿਕਰਯੋਗ ਹੈ ਕਿ ਅਰਪਨਦੀਪ ਸਿੰਘ ਨੇ ਜ਼ਿਲੇ੍ਹ ਵਿਚੋਂ 6ਵਾਂ ਸਥਾਨ ਹਾਸਲ ਕੀਤਾ | ਮੈਡੀਕਲ ਵਿਚੋਂ ਨੇਹਾ ਨੇ 92 ਫ਼ੀਸਦੀ, ਸੁਭਪ੍ਰੀਤ ਕੌਰ ਨੇ 91.8 ਫੀਸਦੀ ਤੇ ਅਰਸ਼ਦੀਪ ਕੌਰ ਨੇ 91.2 ਫੀਸਦੀ, ਕਾਮਰਸ ਵਿਚੋਂ ਰਾਧਾ ਨੇ 83.60 ਫੀਸਦੀ, ਜਾਨਵੀ ਸ਼ਰਮਾ ਨੇ 81.60 ਫੀਸਦੀ ਤੇ ਸਮਰੀਨ ਕੌਰ ਨੇ 78.60 ਫੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਸਕੂਲ ਪ੍ਰਬੰਧਕਾਂ ਵਲੋਂ ਸਾਰੇ ਸਫਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਰਵਿੰਦਰ ਕੌਰ ਪੰਨੰੂ, ਪਲਵਿੰਦਰ ਕੌਰ ਸੰਧੂ, ਉਪ ਪਿ੍ੰਸੀਪਲ ਪਿ੍ਤਪਾਲ ਕੌਰ ਅਤੇ ਪਰਮਵੀਰ ਸਿੰਘ ਪੰਨੂੰ ਤੋਂ ਇਲਾਵਾ ਰਮਨ ਕੁਮਾਰ, ਰਾਹੁਲ ਕੁਮਾਰ, ਸਰਾਫਿਨ ਪੌਲ, ਅੰਜੂ ਬਾਲਾ, ਪ੍ਰੀਆ ਸਰਮਾ, ਰਮਨਦੀਪ ਕੌਰ, ਜਸਬਿੰਦਰ ਕੌਰ, ਹਰਜੀਤ ਕੌਰ, ਕਨਿਕਾ, ਰਵਿੰਦਰ ਕੌਰ, ਕਰਨਜੋਤ ਕੌਰ, ਜਸਪ੍ਰੀਤ ਕੌਰ, ਸੁਖਕਰਨਜੀਤ ਕੌਰ, ਰਿਸ਼ਭ ਕੁਮਾਰ, ਅੰਕੁਸ ਸ਼ਰਮਾ, ਰਾਜਨ ਸ਼ਰਮਾ ਸੁਰਜੀਤ ਸਿੰਘ, ਸੁਖਬੀਰ ਸਿੰਘ, ਜੁਗਰਾਜ ਸਿੰਘ, ਰਾਹੁਲ ਗਿੱਲ, ਸਮਨਦੀਪ, ਰਾਜਵਿੰਦਰ ਕੌਰ, ਪ੍ਰੀਤੀ, ਅਨੀਤਾ, ਰਵਨੀਤ ਕੌਰ ਆਦਿ ਸਮੂਹ ਸਟਾਫ ਮੈਂਬਰਾਂ ਨੇ ਬੱਚਿਆਂ ਨੂੰ ਵਧਾਈ ਦਿੱਤੀ |