ਗੁਰਦਾਸਪੁਰ, 17 ਮਈ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਪੁਲਿਸ ਵਲੋਂ ਅੱਜ ਸਰਬੱਤ ਦੇ ਭਲੇ ਅਤੇ ਮੁਲਾਜ਼ਮਾਂ ਦੀ ਸੁੱਖ ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਇਸ ਮੌਕੇ ਭਾਈ ਪਰਮਜੀਤ ਸਿੰਘ ਦੇ ਰਾਗੀ ਜਥੇ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੰੂ ਨਿਹਾਲ ਕੀਤਾ ਗਿਆ | ਇਸ ਮੌਕੇ ਐਸ.ਐਸ.ਪੀ ਗੁਰਦਾਸਪੁਰ ਆਦਿੱਤਯ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ ਵੱਖ ਥਾਣਾ ਮੁਖੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਥਾਣਾ ਮੁਖੀ ਪੁਰਾਣਾ ਸ਼ਾਲਾ ਕੁਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਰਤਨੀ ਜਥੇ ਅਤੇ ਗ੍ਰੰਥੀ ਸਿੰਘ ਨੰੂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ, ਉਥੇ ਉਨ੍ਹਾਂ ਐਸ.ਐਸ.ਪੀ ਆਦਿੱਤਯ ਨੰੂ ਸਿਰੋਪਾ ਤੇ ਕ੍ਰਿਪਾਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇੇ ਐਸ.ਐਸ.ਪੀ ਆਦਿੱਤਯ ਨੇ ਥਾਣਾ ਪੁਰਾਣਾ ਸ਼ਾਲਾ ਮੁਖੀ ਤੇ ਉਨ੍ਹਾਂ ਦੀ ਟੀਮ ਵਲੋਂ ਕੀਤੇ ਇਸ ਕਾਰਜ ਦੀ ਸ਼ਲਾਘਾ ਕੀਤੀ | ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਪਹੁੰਚੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਮਾਗਮ ਮੁਲਾਜ਼ਮਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਕਰਵਾਇਆ ਗਿਆ ਹੈ ਤਾਂ ਜੋ ਇਲਾਕੇ ਅੰਦਰ ਅਮਨ ਸ਼ਾਂਤੀ ਦਾ ਮਾਹੌਲ ਬਣਿਆ ਰਹੇ | ਇਸ ਮੌਕੇ ਡੀ.ਐਸ.ਪੀ ਦੀਨਾਨਗਰ ਰਜਿੰਦਰ ਮਨਹਾਸ, ਡੀ.ਐਸ.ਪੀ ਕਲਾਨੌਰ ਅਮੋਲਕ ਸਿੰਘ, ਐਸ.ਐਚ.ਓ ਸਿਟੀ ਦਵਿੰਦਰ ਪ੍ਰਕਾਸ਼, ਐਸ.ਐਚ.ਓ ਬਹਿਰਾਮਪੁਰ ਸਾਹਿਲ ਪਠਾਨੀਆ, ਐਸ.ਐਚ.ਓ ਦੋਰਾਂਗਲਾ ਬਨਾਰਸੀ ਦਾਸ, ਐਸ.ਐਚਓ ਤਿੱਬੜ ਕਿਰਨਦੀਪ ਕੌਰ, ਐਸ.ਐਚ.ਓ ਦੀਨਾਨਗਰ ਇੰਸਪੈਕਟਰ ਅੰਮਿ੍ਤਪਾਲ ਸਿੰਘ, ਐਸ.ਐਚ.ਓ ਸਾਈਬਰ ਅਮਨਪ੍ਰੀਤ ਕੌਰ ਔਲਖ, ਇੰਸਪੈਕਟਰ ਗੁਰਪ੍ਰੀਤ ਕੌਰ, ਇੰਸਪੈਕਟਰ ਰਜਿੰਦਰ ਕੌਰ ਏ.ਐਸ.ਆਈ ਹੱੈਡ ਕਲਰਕ, ਐਡੀਸ਼ਨਲ ਐਸ.ਐਚ.ਓ ਕਾਹਨੂੰਵਾਨ ਐਸ.ਆਈ ਤਰਲੋਕ ਚੰਦ ਤੋਂ ਇਲਾਵਾ ਥਾਣਾ ਪੁਰਾਣਾ ਸ਼ਾਲਾ ਦੀ ਸਮੁੱਚੀ ਟੀਮ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |