02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਭਾਜਪਾ ਸਰਕਾਰ ਆਉਣ 'ਤੇ ਦੀਨਾਨਗਰ ਦੇ ਕਾਂਗਰਸੀਆਂ ਕੋਲੋਂ ਇਕ-ਇਕ ਪੈਸੇ ਦਾ ਹਿਸਾਬ ਲਵਾਂਗੇ-ਛੀਨਾ

ਅਜੀਤ ਡੈਸਕ 18-05-2026
ਦੀਨਾਨਗਰ, 17 ਮਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਦੀ ਕਾਂਗਰਸੀ ਵਿਧਾਇਕਾ ਤੇ ਉਸ ਦਾ ਪਤੀ ਆਪਣੇ ਮੰੂਹੋਂ ਆਪਣਾ ਹੀ ਗੁਣਗਾਨ ਕਰਕੇ ਦੀਨਾਨਗਰ ਦੇ ਵਿਕਾਸ ਦਾ ਫੋਕਾ ਭਰਮ ਪਾਲ ਰਹੇ ਹਨ | ਜਦੋਂਕਿ ਹਕੀਕਤ 'ਚ ਦੀਨਾਨਗਰ ਹਲਕੇ ਦੇ ਲੋਕ ਅਜੇ ਵੀ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੀ ਸੂਬਾ ਕਾਰਜਕਾਰਨੀ ਮੈਂਬਰ ਜੋਗਿੰਦਰ ਸਿੰਘ ਛੀਨਾ ਨੇ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਕਰਨ ਮਗਰੋਂ ਗੱਲਬਾਤ ਦੌਰਾਨ ਕੀਤਾ | ਛੀਨਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦੀਨਾਨਗਰ ਦੀ ਵਾਗਡੋਰ 40 ਸਾਲ ਇਕੋ ਕਾਂਗਰਸੀ ਪਰਿਵਾਰ ਦੇ ਹੱਥ ਰਹੀ ਹੈ | ਪਰ ਇਨ੍ਹਾਂ 40 ਸਾਲਾ ਦੌਰਾਨ ਦੀਨਾਨਗਰ ਦੇ ਲੋਕਾਂ ਦੇ ਜੀਵਨ ਪੱਧਰ 'ਚ ਕੋਈ ਵੀ ਸੁਧਾਰ ਨਹੀਂ ਹੋਇਆ | ਅੱਜ ਵੀ ਦੀਨਾਨਗਰ ਦੇ ਲੋਕ ਚੱਜ ਦੀਆਂ ਗਲੀਆਂ ਨਾਲੀਆਂ ਨੂੰ ਤਰਸ ਰਹੇ ਹਨ, ਕਿਉਂਕਿ ਕਾਂਗਰਸ ਪਾਰਟੀ ਵਲੋਂ ਵਿਕਾਸ ਦੇ ਨਾਂਅ 'ਤੇ ਭਿ੍ਸ਼ਟਾਚਾਰ ਕਰਕੇ ਸਿਰਫ਼ ਆਪਣੇ ਚਹੇਤਿਆਂ ਦੇ ਹੀ ਢਿੱਡ ਭਰੇ ਗਏ ਹਨ | ਛੀਨਾ ਨੇ ਕਿਹਾ ਕਿ ਦੀਨਾਨਗਰ ਸ਼ਹਿਰ 'ਚ ਪਿਛਲੀ ਕਾਂਗਰਸ ਸਰਕਾਰ ਵੇਲੇ ਕਰੀਬ 37 ਕਰੋੜ ਦੀ ਲਾਗਤ ਨਾਲ ਵਿਛਾਇਆ ਸੀਵਰੇਜ ਕਾਂਗਰਸ ਦੇ ਭਿ੍ਸ਼ਟਾਚਾਰ ਦੀ ਮੂੰਹ ਬੋਲਦੀ ਤਸਵੀਰ ਹੈ | ਛੀਨਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਲਗਾਤਾਰ ਅੱਗੇ ਵੱਧ ਰਹੀ ਹੈ ਤੇ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਆਉਣ 'ਤੇ ਕਾਂਗਰਸੀਆਂ ਵਲੋਂ ਕੀਤੇ ਗਏ ਭਿ੍ਸ਼ਟਾਚਾਰ ਦੇ ਇਕ-ਇਕ ਪੈਸੇ ਦਾ ਹਿਸਾਬ ਲਿਆ ਜਾਵੇਗਾ | ਇਸ ਮੌਕੇ ਬਲਦੇਵ ਸਿੰਘ ਮਲੂਕਚੱਕ, ਮਹਿੰਦਰ ਸਿੰਘ ਦਬੁਰਜੀ, ਬਲਵਿੰਦਰ ਸਿੰਘ ਡਾਲੀਆ, ਤਰਲੋਕ ਚੰਦ, ਪ੍ਰਤਾਪ ਸਿੰਘ ਜੱਟੂਵਾਲ, ਕਾਲਾ ਸਿੰਘ ਸਾਹੋਵਾਲ, ਸੁਮਨ, ਲੀਲਾ ਦੇਵੀ ਪਨਿਆੜ ਅਤੇ ਠਾਕੁਰ ਰਘੂਨਾਥ ਸਿੰਘ ਬਾਹਮਣੀ ਹਾਜ਼ਰ ਸਨ |
ਪਿਛਲੀ ਖ਼ਬਰ ਪੁਰਾਣਾ ਸ਼ਾਲਾ ਪੁਲਿਸ ਵਲੋਂ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਐਸ.ਐਸ.ਪੀ ਆਦਿੱਤਯ ਸਮੇਤ ਵੱਖ-ਵੱ... ਅਗਲੀ ਖ਼ਬਰ ਦਿਹਾਤੀ ਖੇਤਰ ਅੰਦਰ ਸੜਕਾਂ 'ਤੇ ਪ੍ਰੀਮਿਕਸ ਨਾ ਪੈਣ ਕਾਰਨ ਰਾਹਗੀਰ ਸਰਕਾਰ ਤੋਂ ਖ਼ਫ਼ਾ ਸੜਕਾਂ 'ਤੇ ਮੋਟਾ ਪੱਥਰ ਹੋਣ ਕਰਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।