ਗੁਰਦਾਸਪੁਰ, 17 ਮਈ (ਅਸ਼ੋਕ ਸ਼ਰਮਾ)-ਪੁਲਿਸ ਪੁਰਾਣਾ ਸ਼ਾਲਾ ਵਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ | ਜਿਸ ਦੇ ਚੱਲਦੇ ਇਕ ਨੌਜਵਾਨ ਨੰੂ ਨਸ਼ੇ ਦਾ ਸੇਵਨ ਕਰਦੇ ਹੋਏ ਸ਼ਾਲਾ ਪੁਲਿਸ ਨੇ ਕਾਬੂ ਕੀਤਾ ਹੈ | ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਉਹ ਆਪਣੀ ਗਸ਼ਤ ਪਾਰਟੀ ਚੈਕਿੰਗ ਕਰ ਰਹੇ ਸਨ ਤੇ ਗੁਪਤ ਸੂਚਨਾ ਮਿਲੀ ਕਿ ਇਕ ਨੌਜਵਾਨ ਬਿਜਲੀ ਘਰ ਦੇ ਪਿੱਛੇ ਨਸ਼ਾ ਕਰ ਰਿਹਾ ਹੈ | ਜਦੋਂ ਪੁਲਿਸ ਨੇ ਉਸ ਨੰੂ ਕਾਬੂ ਕੀਤਾ ਤਾਂ ਉਸ ਦੀ ਪਹਿਚਾਣ ਮੁਨੀਸ਼ ਸ਼ਰਮਾ ਥਾਣਾ ਦੋਰਾਂਗਲਾ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਉਸ ਤੋਂ ਮੌਕੇ 'ਤੇ ਇਕ ਸਿਲਵਰ ਪੇਪਰ, ਲਾਇਟਰ ਤੇ 10 ਰੁਪਏ ਦਾ ਨੋਟ ਬਰਾਮਦ ਹੋਇਆ ਹੈ | ਸ਼ਾਲਾ ਪੁਲਿਸ ਨੇ ਮੁਲਜ਼ਮ ਨੰੂ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |