ਪਠਾਨਕੋਟ, 17 ਮਈ (ਸੰਧੂ)-ਲਾਈਨਜ਼ ਕਲੱਬ ਡਿਸਟਿ੍ਕਟ 321-ਡੀ ਦੇ ਨਵ-ਨਿਯੁਕਤ ਵੀ.ਡੀ.ਜੀ.-1 ਲਾਈਨ ਰਾਜੀਵ ਖੋਸਲਾ ਨੇ ਆਪਣੇ ਜਨਮ ਦਿਨ ਮੌਕੇ ਸਮਾਜ ਸੇਵਾ ਤੇ ਧਾਰਮਿਕ ਕਾਰਜਾਂ ਨੂੰ ਪ੍ਰਮੁੱਖਤਾ ਦਿੰਦਿਆਂ ਗੋਪਾਲ ਧਾਮ ਗਊਸ਼ਾਲਾ ਲਈ ਇਕ ਦਿਨ ਦੇ ਚਾਰੇ ਵਾਸਤੇ 5100 ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ | ਇਸ ਮੌਕੇ ਲਾਈਨ ਰਾਜੀਵ ਖੋਸਲਾ ਨੇ ਕਿਹਾ ਕਿ ਗਊ ਸੇਵਾ ਸਭ ਤੋਂ ਵੱਡੀ ਸੇਵਾ ਹੈ ਤੇ ਹਰ ਵਿਅਕਤੀ ਨੂੰ ਇਸ ਪਵਿੱਤਰ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ | ਲਾਈਨ ਵਿਜੈ ਪਾਸੀ ਨੇ ਇਸ ਉਪਰਾਲੇ ਲਈ ਲਾਈਨ ਰਾਜੀਵ ਖੋਸਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧਾਰਮਿਕ ਸੋਚ ਤੇ ਨਿਸ਼ਕਾਮ ਸੇਵਾ ਸਮਾਜ ਲਈ ਪੇ੍ਰਰਨਾ ਸਰੋਤ ਹੈ | ਇਸ ਮੌਕੇ ਡਾ: ਕੇ.ਡੀ. ਸਿੰਘ, ਲਾਈਨ ਵਿਜੈ ਪਾਸੀ, ਜੀ.ਐਸ. ਸੇਠੀ, ਨਰਿੰਦਰ ਮਹਾਜਨ, ਅਜੈ ਮਹਾਜਨ, ਸਮੀਰ ਗੁਪਤਾ, ਸੰਜੀਵ ਗੁਪਤਾ, ਹਰਜੀਤ ਸਿੰਘ, ਸ਼ਰਨਜੀਤ ਸਿੰਘ, ਵਿਜੈ ਕੁਮਾਰ ਵਰਮਾ, ਨਰਿੰਦਰ ਗੁਪਤਾ, ਨਰਿੰਦਰ ਸਿੰਘ ਵਾਲੀਆ, ਰਾਕੇਸ਼ ਅਗਰਵਾਲ, ਅਜੈ ਪਾਲ ਸਿੰਘ, ਅਮਰਜੀਤ ਸਿੰਘ ਸਾਹਨੀ, ਪੰਕਜ ਮਹਿਤਾ, ਸਤੀਸ਼ ਸ਼ਰਮਾ, ਰਾਜੇਸ਼ ਸ਼ਰਮਾ ਅਤੇ ਰਚਿਤ ਖੰਨਾ ਆਦਿ ਹਾਜ਼ਰ ਸਨ |