01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਅਗਰਵਾਲ ਸਭਾ ਪਠਾਨਕੋਟ ਨੇ ਬਿਰਧ ਆਸ਼ਰਮ ਦੀ ਸਹਾਇਤਾ ਲਈ ਰਾਸ਼ਨ ਦਾਨ ਕੀਤਾ

ਅਜੀਤ ਡੈਸਕ 18-05-2026
ਪਠਾਨਕੋਟ, 17 ਮਈ (ਸੰਧੂ)-ਆਪਣੇ ਸਮਾਜ ਸੇਵਾ ਪ੍ਰੋਜੈਕਟ ਦੇ ਹਿੱਸੇ ਵਜੋਂ ਅਗਰਵਾਲ ਸਭਾ ਨੇ ਪ੍ਰਧਾਨ ਪ੍ਰੇਮ ਗਰਗ ਦੀ ਅਗਵਾਈ ਹੇਠ ਝਾਖੋਲਾਹੜੀ ਦੇ ਬਿਰਧ ਆਸ਼ਰਮ ਨੂੰ ਰਾਸ਼ਨ ਦਾਨ ਕੀਤਾ | ਮੈਂਬਰਾਂ ਨੇ ਬਿਰਧ ਆਸ਼ਰਮ ਦਾ ਦੌਰਾ ਕੀਤਾ, ਬਜ਼ੁਰਗਾਂ ਦੀ ਤੰਦਰੁਸਤੀ ਬਾਰੇ ਪੁੱਛਿਆ ਤੇ ਉਨ੍ਹਾਂ ਨਾਲ ਸਮਾਂ ਬਿਤਾਇਆ | ਪ੍ਰਧਾਨ ਪ੍ਰੇਮ ਗਰਗ ਨੇ ਕਿਹਾ ਕਿ ਸਮਾਜ ਦੇ ਬਜ਼ੁਰਗ ਪ੍ਰੇਰਨਾ ਸਰੋਤ ਹਨ ਤੇ ਉਨ੍ਹਾਂ ਦੀ ਸੇਵਾ ਕਰਨਾ ਹਰ ਕਿਸੇ ਦਾ ਨੈਤਿਕ ਫ਼ਰਜ਼ ਹੈ | ਉਨ੍ਹਾਂ ਕਿਹਾ ਕਿ ਅਗਰਵਾਲ ਸਭਾ ਲਗਾਤਾਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਈ ਹੈ ਤੇ ਭਵਿੱਖ ਵਿਚ ਵੀ ਅਜਿਹੇ ਸਮਾਜਿਕ ਕਾਰਜ ਜਾਰੀ ਰਹਿਣਗੇ | ਬਿਰਧ ਆਸ਼ਰਮ ਪ੍ਰਬੰਧਨ ਨੇ ਅਗਰਵਾਲ ਸਭਾ ਦੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ ਜਨਰਲ ਸਕੱਤਰ ਪ੍ਰਸ਼ਾਂਤ ਮਿੱਤਲ, ਖ਼ਜ਼ਾਨਚੀ ਪ੍ਰਦੀਪ ਅਗਰਵਾਲ, ਸੰਜੀਵ ਅਗਰਵਾਲ, ਸੰਜੀਵ ਗੁਪਤਾ, ਅਸ਼ਵਨੀ ਸਿੰਗਲਾ ਅਤੇ ਗੌਰਵ ਮੌਜੂਦ ਸਨ |
ਪਿਛਲੀ ਖ਼ਬਰ ਵੀ.ਡੀ.ਜੀ.-1 ਲਾਈਨ ਰਾਜੀਵ ਖੋਸਲਾ ਵਲੋਂ ਗੋਪਾਲ ਧਾਮ ਗਊਸ਼ਾਲਾ ਨੂੰ 5100 ਰੁਪਏ ਦੀ ਚਾਰੇ ਲਈ ਸਹਾਇਤਾ ਅਗਲੀ ਖ਼ਬਰ ਰਾਸ਼ਟਰੀ ਵਾਲਮੀਕਿ ਧਰਮ ਸਮਾਜ ਵਲੋਂ ਸਮਾਜ ਨੂੰ ਨਿਗਮ ਤੇ ਕੌਂਸਲ ਚੋਣਾਂ 'ਚ ਵੋਟ ਕਰਨ ਦੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।