ਧਾਰੀਵਾਲ, 18 ਮਈ (ਸਵਰਨ ਸਿੰਘ)-ਨਗਰ ਕੌਂਸਲ ਧਾਰੀਵਾਲ ਦੀ ਜਨਰਲ ਇਸਤਰੀ ਸੀਟ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਦਲਜੀਤ ਕੌਰ ਨੇ ਕਿਹਾ ਕਿ ਉਹ ਪਿਛਲੇ ਕਈਾ ਸਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵਾਰਡ ਦੇ ਲੋਕਾਂ ਦੇ ਕੰਮ ਕਰਵਾਉਂਦੇ ਆ ਰਹੇ ਹਨ, ਜਿਸ ਕਰਕੇ ਵਾਰਡ ਦੇ ਵੋਟਰਾਂ ਦੇ ਕਹਿਣ 'ਤੇ ਹੀ ਉਹ ਚੋਣ ਲੜਨ ਲਈ ਉਤਰੇ ਹਨ, ਜਿਸ 'ਤੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਉਨ੍ਹਾਂ ਦੀ ਲੋਕ ਭਰੋਸੇਯੋਗਤਾ ਦੇਖਦੇ ਹੋਏ ਆਪ ਦਾ ਉਮੀਦਵਾਰ ਬਣਾਇਆ ਹੈ | ਦਲਜੀਤ ਕੌਰ ਨੇ ਕਿਹਾ ਕਿ ਉਹ ਆਪਣੇ ਬੇਟੇ ਯੂਥ ਆਗੂ ਅਭੀਜੀਤ ਸਿੰਘ ਤੇ ਵਰਕਰਾਂ ਨਾਲ ਘਰ-ਘਰ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਧਾਰੀਵਾਲ ਦੀ ਵਾਰਡ ਨੰਬਰ 6 ਦੀ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਅਤੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਝੋਲੀ ਪਾਵਾਂਗੀ |