15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਜੋਗੀ ਸ੍ਰੀ ਬਸੰਤਨਾਥ ਤੇ ਵਿੱਦਿਆ ਨਾਥ ਦੀ ਬਰਸੀ ਦੇ ਸੰਬੰਧ 'ਚ ਕੱਢੀ ਕਲਸ਼ ਯਾਤਰਾ

ਅਜੀਤ ਡੈਸਕ 19-05-2026
ਕਾਹਨੂੰਵਾਨ, 18 ਮਈ (ਨਿਸ਼ਾਨ ਸਿੰਘ ਚਾਹਲ)-ਕਸਬਾ ਕਾਹਨੂੰਵਾਨ ਦੇ ਪ੍ਰਾਚੀਨ ਤੇ ਇਤਿਹਾਸਿਕ ਮੰਦਿਰ ਨਾਗਮੰਡੀ ਤੋਂ ਜੋਗੀ ਸ੍ਰੀ ਬਸੰਤਨਾਥ ਤੇ ਵਿਦਿਆ ਨਾਥ ਜੀ ਦੀ ਸਾਲਾਨਾ ਬਰਸੀ ਦੇ ਸੰਬੰਧ 'ਚ ਮੰਦਿਰ ਦੇ ਮਹੰਤ ਸ੍ਰੀ ਮਹੇਸ਼ਨਾਥ ਜੀ ਦੀ ਅਗਵਾਈ ਹੇਠ ਕਲਸ਼ ਯਾਤਰਾ ਕੱਢੀ ਗਈ | ਇਹ ਸ਼ੋਭਾ ਯਾਤਰਾ ਕਸਬੇ ਦੇ ਵੱਖ-ਵੱਖ ਮੰਦਿਰਾਂ ਤੋਂ ਹੁੰਦੀ ਹੋਈ ਤੇ ਕਸਬੇ ਦੀ ਪ੍ਰਕਰਮਾ ਕਰਦੀ ਹੋਈ ਨਾਗਮੰਡੀ ਮੰਦਿਰ ਵਿਖੇ ਆ ਕੇ ਸਮਾਪਤ ਹੋਈ | ਨਾਗ ਮੰਡੀ ਮੰਦਿਰ ਦੇ ਮਹੰਤ ਸ੍ਰੀ ਮਹੇਸ਼ ਨਾਥ ਜੀ ਨੇ ਦੱਸਿਆ ਕਿ 24 ਮਈ ਤੱਕ ਰੋਜ਼ਾਨਾ ਦੁਪਹਿਰ 1 ਤੋਂ ਸ਼ਾਮ 5 ਵਜੇ ਤੱਕ ਸ਼੍ਰੀ ਸ਼ਲਿੰਦਰ ਨਾਥ ਵਰਿੰਦਾਵਨ ਵਾਲੇ ਸ੍ਰੀਮਦ ਭਗਵਤ ਕਥਾ ਕਰਨਗੇ ਤੇ 25 ਮਈ ਨੂੰ ਸਵੇਰੇ ਹਵਨ ਯੱਗ, ਗੁਰੂ ਪੂਜਨ ਹੋਵੇਗਾ ਅਤੇ 1 ਵਜੇ ਗੁਰੂ ਜੀ ਦਾ ਅਤੁੱਟ ਭੰਡਾਰਾ ਸੰਗਤਾਂ ਵਿਚ ਵਰਤਾਇਆ ਜਾਵੇਗਾ |
ਪਿਛਲੀ ਖ਼ਬਰ ਵਾਰਡ ਨੰਬਰ 6 ਦੀ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਵਾਂਗੀ- ਦਲਜੀਤ ਕੌਰ ਅਗਲੀ ਖ਼ਬਰ ਹਲਕਾ ਇੰਚਾਰਜ ਰਮਨਦੀਪ ਕੌਰ ਦੇ ਹੱਕ 'ਚ 7 ਪਿੰਡਾਂ ਦੇ ਸਾਬਕਾ ਸਰਪੰਚ, ਪੰਚ ਤੇ ਮੁਹਤਬਰ ਵਿਅਕਤੀ ਨਿੱਤਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।