ਤਰਨ ਤਾਰਨ, 18 ਮਈ (ਹਰਿੰਦਰ ਸਿੰਘ)-ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਤੇ ਸਰਪੰਚ ਅਵਤਾਰ ਸਿੰਘ ਬਿੱਲਾ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦ ਸ਼ਹਬਾਜਪੁਰ, ਗੁਲਾਲੀਪੁਰ, ਗੋਪਾਲਾ, ਕੁਹਾੜਕਾ, ਮੰਮਣਕੇ, ਕਮਾਲਪੁਰ, ਗੋਰਖਾ ਤੇ ਡਿਆਲ ਰਾਜਪੂਤਾਂ ਦੇ ਕਈ ਸਾਬਕਾ ਸਰਪੰਚ, ਪੰਚ, ਮੁਹਤਬਰ ਵਿਅਕਤੀ ਅਤੇ ਅਕਾਲੀ ਆਗੂ ਉਨ੍ਹਾਂ ਦੇ ਹੱਕ ਵਿਚ ਨਿੱਤਰ ਆਏ | ਇਸ ਸੰਬੰਧ ਵਿਚ ਬੀਬੀ ਰਮਨਦੀਪ ਕੌਰ ਤੇ ਅਵਤਾਰ ਸਿੰਘ ਬਿੱਲਾ ਨੇ ਇਨ੍ਹਾਂ ਮੁਹਤਬਰ ਵਿਅਕਤੀਆਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹਲਕਾ ਖਡੂਰ ਸਾਹਿਬ ਦੀ ਚੋਣ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਸਹਿਯੋਗ ਨਾਲ ਜਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਹਰ ਵਰਗ ਵਲੋਂ ਉਨ੍ਹਾਂ ਨੂੰ ਭਰਵਾਂ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਪਿੰਡ ਪਿੰਡ ਵਿਚ ਲੋਕ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾ ਅਨੁਸਾਰ ਹੀ ਉਹ ਇਸ ਹਲਕੇ ਦੀ ਸੇਵਾ ਵਿਚ ਲੱਗੇ ਹੋਏ ਹਨ ਅਤੇ ਅਕਾਲੀ ਵਰਕਰਾਂ ਦਾ ਪੂਰਾ ਮਾਣ ਸਨਮਾਨ ਹੋਵੇਗਾ | ਇਸ ਮੌਕੇ ਪਿੰਡ ਸ਼ਹਬਾਜਪੁਰ ਤੋਂ ਸਾਬਕਾ ਸਰਪੰਚ ਜਗਰੂਪ ਸਿੰਘ, ਸਾਬਕਾ ਪੰਚ ਤਰਲੋਚਨ ਸਿੰਘ, ਬਲਕਾਰ ਸਿੰਘ ਬਾਦਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਿਆਨ ਸਿੰਘ, ਪਿੰਡ ਗੁਲਾਲੀਪੁਰ ਤੋਂ ਸਾਬਕਾ ਸਰਪੰਚ ਦਿਲਬਾਗ ਸਿੰਘ, ਸਾਬਕਾ ਸਰਪੰਚ ਸੁਖਇੰਦਰ ਸਿੰਘ, ਸੈਕਟਰੀ ਗੁਰਵਰਿਆਮ ਸਿੰਘ, ਪਿੰਡ ਗੋਪਾਲਾ ਤੋਂ ਸਾਬਕਾ ਸਰਪੰਚ ਸਤਪਾਲ ਸਿੰਘ, ਸਕੱਤਰ ਸਿੰਘ, ਕੁਹਾੜਕਾ ਸਾਬਕਾ ਸਰਪੰਚ ਸਵਰਨ ਸਿੰਘ ਲਾਡੀ, ਪਿੰਡ ਮੰਮਣਕੇ ਤੋਂ ਸਾਬਕਾ ਸਰਪੰਚ ਰਣਜੀਤ ਸਿੰਘ, ਮੌਜੂਦਾ ਸਰਪੰਚ ਸੁਖਰਾਜ ਸਿੰਘ, ਭਜਨ ਸਿੰਘ ਨੰਬਰਦਾਰ, ਪਿੰਡ ਕਮਾਲਪੁਰ ਤੋਂ ਮੌਜੂਦਾ ਪੰਚਾਇਤ ਮੈਂਬਰ ਰਣਜੀਤ ਸਿੰਘ, ਲਵਪ੍ਰੀਤ ਸਿੰਘ, ਸਾਬਕਾ ਮੈਂਬਰ ਪੰਚਾਇਤ ਸਤਨਾਮ ਸਿੰਘ, ਯੂਥ ਆਗੂ ਨਿਸ਼ਾਨ ਸਿੰਘ ਸੋਨੀ, ਗੋਰਖਾ ਤੋਂ ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਮੰਤਰੀ, ਗੁਰਬਿੰਦਰ ਸਿੰਘ ਅਤੇ ਪਿੰਡ ਡਿਆਲ ਰਾਜਪੂਤਾਂ ਤੋਂ ਸਾਬਕਾ ਸਰਪੰਚ ਬਖਸ਼ੀਸ ਸਿੰਘ, ਮਾਸਟਰ ਪਲਵਿੰਦਰ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ ਵਲੋਂ ਆਪਣੇ ਸਾਥੀਆਂ ਸਮੇਤ ਬੀਬੀ ਰਮਨਦੀਪ ਕੌਰ ਦੇ ਹੱਕ ਵਿਚ ਨਿਤਰਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਉਕਤ ਸਾਬਕਾ ਸਰਪੰਚਾਂ ਅਤੇ ਮੁਹਤਬਰ ਵਿਅਕਤੀਆਂ ਨੇ ਪਿਛਲੇ ਦਿਨੀਂ ਅਵਤਾਰ ਸਿੰਘ ਬਿੱਲਾ ਦੀ ਦਾਦੀ ਜੀ ਦੇ ਚਲਾਣਾ ਕਰਨ 'ਤੇ ਉਨ੍ਹਾਂ