14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕੌਮਾਂਤਰੀ ਮਿਊਜ਼ੀਅਮ ਦਿਵਸ ਮੌਕੇ ਰਿਆੜਕੀ ਸਕੂਲ ਦੇ ਵਿਦਿਆਰਥੀਆਂ ਵਲੋਂ ਅਜਾਇਬ ਘਰ ਦਾ ਦੌਰਾ

ਅਜੀਤ ਡੈਸਕ 19-05-2026
ਬਟਾਲਾ, 18 ਮਈ (ਸਤਿੰਦਰ ਸਿੰਘ)-ਅੱਜ ਕੌਮਾਂਤਰੀ ਮਿਊਜ਼ੀਅਮ ਦਿਵਸ ਦੇ ਮੌਕੇ ਇਲਾਕੇ ਦੀ ਸਿਰਮੌਰ ਸੰਸਥਾ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਵਿਦਿਆਰਥੀਆਂ ਨੇ ਆਪਣੀ ਸੰਸਥਾ ਦੇ ਫੇਜ਼-1 ਵਿਚ ਬਣੇ ਸ਼ਾਨਦਾਰ ਅਜਾਇਬ ਘਰਾਂ ਦਾ ਦੌਰਾ ਕੀਤਾ | ਇਸ ਮੌਕੇ ਪਿ੍ੰਸੀਪਲ ਸਵਰਨ ਸਿੰਘ ਵਿਰਕ ਨੇ ਦੱਸਿਆ ਕਿ ਸੰਸਥਾ ਕੋਲ 4 ਭਾਗਾਂ ਵਾਲਾ ਅਜਾਇਬ-ਘਰ ਮੌਜੂਦ ਹੈ | ਪਹਿਲਾ ਭਾਗ ਮਹਾਨ ਸਮਾਜ ਸੇਵੀ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਦੀ ਯਾਦ ਨੂੰ ਸਮਰਪਿਤ ਹੈ | ਦੂਜਾ ਭਾਗ ਵਿਰਾਸਤ ਘਰ ਹੈ, ਜਿੱਥੇ ਪੁਰਾਤਨ ਵਿਰਾਸਤੀ ਸਾਮਾਨ ਸੰਭਾਲ ਕੇ ਰੱਖਿਆ ਗਿਆ ਹੈ | ਤੀਜੇ ਭਾਗ ਵਿਚ ਨਾਮਣਾ ਖੱਟਣ ਵਾਲੇ ਸਿੱਖ ਮਹਾਪੁਰਸ਼ਾਂ ਅਤੇ ਸੰਸਥਾ ਨਾਲ ਸੰਬੰਧਿਤ ਗੈਲਰੀ ਸੱਜੀ ਹੋਈ ਹੈ | ਚੌਥੇ ਭਾਗ 'ਚ ਬੇਸ਼ਕੀਮਤੀ ਪੁਸਤਕਾਂ ਤੇ ਦੁਰਲੱਭ ਹੱਥ-ਲਿਖਤ ਕਿਤਾਬਾਂ ਸੁਰੱਖਿਅਤ ਰੱਖੀਆਂ ਗਈਆਂ ਹਨ | ਇਸ ਕੌਮਾਂਤਰੀ ਅਜਾਇਬ ਘਰ ਦਿਵਸ ਮੌਕੇ ਸਵੇਰੇ ਕੀਤੀ ਵਿਸ਼ੇਸ਼ ਅਸੈਂਬਲੀ ਵਿਚ ਪੰਜਾਬੀ ਦੇ ਸਰਵੋਤਮ ਕਵੀ ਪ੍ਰੋਫੈਸਰ ਗੁਰਭਜਨ ਗਿੱਲ ਵੀ ਆਨਲਾਈਨ ਵਿਦਿਆਰਥੀਆਂ ਨੂੰ ਸੰਬੋਧਿਤ ਹੋਏ ਤੇ ਉਨ੍ਹਾਂ ਇਸ ਗੱਲ ਦੀ ਤਾਰੀਫ ਕੀਤੀ ਕਿ ਸੰਸਥਾ ਜਿਸ ਤਰੀਕੇ ਨਾਲ ਵਿਦਿਆਰਥੀਆਂ ਵਿਚ ਮੌਲਿਕਤਾ ਅਤੇ ਸਹੀ ਗਿਆਨ ਭਰਨ ਵਿਚ ਯਤਨਸ਼ੀਲ ਹੈ, ਉਹ ਆਪਣੇ-ਆਪ ਵਿਚ ਵੱਡੀ ਗੱਲ ਹੈ | ਇਸ ਮੌਕੇ ਮੈਡਮ ਸੁਖਦੀਪ ਕੌਰ ਨੇ ਕਿਹਾ ਕਿ ਇਸ ਦੌਰੇ ਨਾਲ ਵਿਦਿਆਰਥੀਆਂ ਨੂੰ ਨਾ ਕੇਵਲ ਡੂੰਘਾ ਗਿਆਨ ਮਿਲਿਆ ਹੈ, ਸਗੋਂ ਉਨ੍ਹਾਂ ਦਾ ਆਤਮ-ਵਿਸ਼ਵਾਸ ਵੀ ਬਹੁਤ ਵਧੀਆ ਤਰੀਕੇ ਨਾਲ ਨਿਖਰਿਆ ਹੈ | ਇਸ ਮੌਕੇ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਇੰਟੈਕ ਇਕ ਵਿਆਪਕ ਜਾਗਰੂਕਤਾ ਮੁਹਿੰਮ ਤਿਆਰ ਕਰ ਰਿਹਾ ਹੈ, ਜਿਸ ਨਾਲ ਅੰਮਿ੍ਤਸਰ ਸ਼ਹਿਰ ਦੇ ਅਜਾਇਬ ਘਰਾਂ ਪ੍ਰਮੁੱਖ ਤੌਰ 'ਤੇ ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਅਜਾਇਬ-ਘਰ, ਕਿਲ੍ਹਾ ਗੋਬਿੰਦਗੜ੍ਹ ਮਿਊਜ਼ੀਅਮ, ਲੋਕ ਵਿਰਸਾ ਅਜਾਇਬ-ਘਰ, ਰਾਮ ਬਾਗ਼, ਵੰਡ ਦਾ ਦਰਦ ਸੰਜੋਈ ਬੈਠਾ ਪਾਰਟੀਸ਼ਨ ਮਿਊਜ਼ੀਅਮ ਅਤੇ ਪੁਲਿਸ ਮਿਊਜ਼ੀਅਮ ਦੀ ਯਾਤਰਾ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਇਆ ਜਾਵੇਗਾ | ਇੰਟੈਕ ਪੰਜਾਬ ਦੇ ਕਨਵੀਨਰ ਮੇਜਰ ਜਨਰਲ ਬਲਵਿੰਦਰ ਸਿੰਘ ਨੇ ਕਿਹਾ ਕਿ ਇੰਟੈਕ ਪੰਜਾਬ ਇਸ ਗੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਵਿਰਾਸਤ ਦਾ ਇਹ ਗਿਆਨ ਹਰ ਪੰਜਾਬੀ ਦੇ ਦਿਲ ਤੱਕ ਪਹੁੰਚੇ, ਚਾਹੇ ਉਹ ਪਿੰਡ ਵਿਚ ਹੋਵੇ ਜਾਂ ਸ਼ਹਿਰ ਵਿਚ ਅਤੇ ਇਸ ਮਕਸਦ ਲਈ ਸੰਸਥਾ ਹਰ ਪੱਧਰ 'ਤੇ ਕਾਰਜਸ਼ੀਲ ਹੈ |
ਪਿਛਲੀ ਖ਼ਬਰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਦਿਆਰਥੀ ਵਿਕਾਸ ਗਤੀਵਿਧੀਆਂ 'ਚ ਨਵੀਆਂ ਉਚਾਈਆਂ ਛੂਹ ਰਹੀ <br/> ਅਗਲੀ ਖ਼ਬਰ ਬਿਜਲੀ ਮੁਲਾਜ਼ਮ ਤੇ ਪੈਨਸ਼ਨਰਜ਼ 24 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਕਰਨਗੇ ਰੋਸ ਮੁਜ਼ਾਹਰਾ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।