14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਦਿਆਰਥੀ ਵਿਕਾਸ ਗਤੀਵਿਧੀਆਂ 'ਚ ਨਵੀਆਂ ਉਚਾਈਆਂ ਛੂਹ ਰਹੀ <br/>

ਅਜੀਤ ਡੈਸਕ 19-05-2026
ਗੁਰਦਾਸਪੁਰ, 18 ਮਈ (ਪੰਕਜ ਸ਼ਰਮਾ)-ਵਾਈਸ ਚਾਂਸਲਰ ਡਾ: ਐਸ.ਕੇ ਮਿਸ਼ਰਾ ਦੇ ਸਮਰੱਥ ਮਾਰਗ ਦਰਸ਼ਨ ਅਤੇ ਦੂਰਦਰਸ਼ੀ ਨੈਤਿ੍ਤਵ ਹੇਠ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਦਿਆਰਥੀ ਵਿਕਾਸ ਗਤੀਵਿਧੀਆਂ ਦੇ ਖੇਤਰ 'ਚ ਨਵੀਆਂ ਉਚਾਈਆਂ ਛੂਹ ਰਹੀ ਹੈ | ਯੂਨੀਵਰਸਿਟੀ ਲਈ ਮਾਣ ਦੀ ਗੱਲ ਹੈ ਕਿ ਐਨਸੀਸੀ (ਆਰਮੀ ਵਿੰਗ) ਦੇ ਦੋ ਕੈਡੇਟ ਅੰਡਰ ਆਫਿਸਰ ਮੋਹਿਤ ਕੁਮਾਰ ਤੇ ਸੀਨੀਅਰ ਅੰਡਰ ਅਫਸਰ ਹਿਮਾਂਸ਼ੂ ਚੌਧਰੀ ਨੇ ਜੈਸਲਮੇਰ ਵਿਖੇ ਪ੍ਰਸਿੱਧ ਆਲ ਇੰਡੀਆ ਡੇਜ਼ਰਟ ਸਫ਼ਾਰੀ ਕੈਂਪ 2025 ਅਧੀਨ ਕਰਵਾਏ ਯੂਥ ਐਕਸਚੇਂਜ ਪ੍ਰੋਗਰਾਮ 2025 'ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਡਾਇਰੈਕਟੋਰੇਟ ਦੀ ਸਫਲ ਨੁਮਾਇੰਦਗੀ ਕੀਤੀ | ਜ਼ਿਕਰਯੋਗ ਹੈ ਕਿ ਇਸ ਰਾਸ਼ਟਰੀ ਪੱਧਰ ਦੇ ਕੈਂਪ ਲਈ ਪੂਰੇ ਡਾਇਰੈਕਟੋਰੇਟ ਵਿਚੋਂ ਕੇਵਲ 15 ਕੈਡਟਾਂ ਦੀ ਚੋਣ ਕੀਤੀ ਸੀ | ਵਾਈਸ ਚਾਂਸਲਰ ਡਾ: ਐਸ. ਕੇ ਮਿਸ਼ਰਾ ਨੇ ਦੋਵੇਂ ਕੈਡਟਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੀ ਲਗਨ, ਅਨੁਸ਼ਾਸਨ, ਨੈਤਿ੍ਤਵ ਸਮਰੱਥਾ ਤੇ ਸ਼ਾਨਦਾਰ ਪ੍ਰਦਰਸ਼ਨ ਦੀ ਸਰਾਹਨਾ ਕੀਤੀ | ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ: ਗੁਰਪਦਮ ਸਿੰਘ, ਐਸੋਸੀਏਟ ਐਨ.ਸੀ.ਸੀ ਅਫਸਰ ਅਰੁਣ ਨੰਦਾ, ਐਸੋਸੀਏਟ ਡੀਨ ਵਿਦਿਆਰਥੀ ਭਲਾਈ ਜਸਪ੍ਰੀਤ ਕੌਰ, ਸੁਖਵਿੰਦਰ ਬੀਰ, ਫੈਕਲਟੀ ਮੈਂਬਰ ਤੇ ਐਨ.ਸੀ.ਸੀ ਕੈਡਟ ਹਾਜ਼ਰ ਸਨ | ਸਮੂਹ ਪਰਿਵਾਰ ਨੇ ਦੋਵੇਂ ਕੈਡਟਾਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਉਪਲਬਧੀ ਤੇ ਰਾਸ਼ਟਰੀ ਪੱਧਰ 'ਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਅਧਿਆਪਕ ਜਥੇਬੰਦੀਆਂ ਵਲੋਂ ਪ੍ਰਸ਼ਾਸਨ ਦੇ ਪੱਖਪਾਤੀ ਵਤੀਰੇ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ ਅਗਲੀ ਖ਼ਬਰ ਕੌਮਾਂਤਰੀ ਮਿਊਜ਼ੀਅਮ ਦਿਵਸ ਮੌਕੇ ਰਿਆੜਕੀ ਸਕੂਲ ਦੇ ਵਿਦਿਆਰਥੀਆਂ ਵਲੋਂ ਅਜਾਇਬ ਘਰ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।