ਹਰਚੋਵਾਲ, 19 ਮਈ (ਢਿੱਲੋਂ, ਭਾਮ)-ਕੈਮਿਸਟ ਐਸੋਸੀਏਸ਼ਨ ਹਰਚੋਵਾਲ ਦੇ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਦੇ ਸੱਦੇ 'ਤੇ ਸਮੂਹ ਪੰਜਾਬ ਦੇ ਮੈਡੀਕਲ ਸਟੋਰ ਬੰਦ ਰੱਖਣ ਦੀ ਕਾਲ ਦਿੱਤੀ ਗਈ ਹੈ | ਉਸੇ ਤਹਿਤ 20 ਮਈ ਨੂੰ ਪੰਜਾਬ ਬੰਦ ਦੇ ਸੱਦੇ 'ਤੇ ਹਰਚੋਵਾਲ ਦੇ ਸਮੂਹ ਕੈਮਿਸਟ ਭਾਈਚਾਰਾ ਮੁਕੰਮਲ ਹੜਤਾਲ ਕਰਕੇ ਆਪਣੀਆਂ ਦੁਕਾਨਾਂ ਬੰਦ ਰੱਖੇਗਾ | ਉਨ੍ਹਾਂ ਦੱਸਿਆ ਕਿ ਇਹ ਹੜਤਾਲ ਮੁੱਖ ਤੌਰ 'ਤੇ ਆਨਲਾਈਨ ਦਵਾਈਆਂ ਦੀ ਵਿਕਰੀ ਦੇ ਵਿਰੋਧ 'ਚ ਕੀਤੀ ਜਾ ਰਹੀ ਹੈ, ਜਿਸ ਨਾਲ ਰਵਾਇਤੀ ਕੈਮਿਸਟਾਂ ਦੇ ਕਾਰੋਬਾਰ 'ਤੇ ਮਾਰੂ ਅਸਰ ਪੈ ਰਿਹਾ ਹੈ | ਉਨ੍ਹਾਂ ਨੇ ਹਰਚੋਵਾਲ ਅੱਡਾ ਸਮੇਤ ਆਲੇ-ਦੁਆਲੇ ਦੇ ਸਾਰੇ ਪਿੰਡਾਂ ਦੇ ਸਮੂਹ ਕੈਮਿਸਟਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ 20 ਮਈ ਨੂੰ ਹੜਤਾਲ ਦਾ ਹਿੱਸਾ ਬਣ ਕੇ ਆਪਣੇ ਮੈਡੀਕਲ ਸਟੋਰ ਮੁਕੰਮਲ ਤੌਰ 'ਤੇ ਬੰਦ ਰੱਖ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |