01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬੇਟ ਇਲਾਕੇ 'ਚ ਕਮਾਦ ਦੀ ਸਿੰਜਾਈ ਲਈ 8 ਘੰਟੇ ਬਿਜਲੀ ਕਰਨ ਸੰਬੰਧੀ ਐਕਸੀਅਨ ਨੰੂ ਸੌਂਪਿਆ ਮੰਗ ਪੱਤਰ

ਅਜੀਤ ਡੈਸਕ 20-05-2026
ਗੁਰਦਾਸਪੁਰ, 19 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਬੇਟ ਤੇ ਸਰਹੱਦੀ ਖੇਤਰ ਅੰਦਰ ਕਿਸਾਨਾਂ ਨੰੂ ਕਮਾਦ ਦੀ ਫ਼ਸਲ ਦੀ ਸਿੰਾਈ ਲਈ ਸਿਰਫ਼ 4 ਘੰਟੇ ਬਿਜਲੀ ਮਿਲ ਰਹੀ ਹੈ | ਜਿਸ ਨਾਲ ਵੱਖ ਵੱਖ ਫ਼ਸਲਾਂ ਪਾਣੀ ਤੋਂ ਬਿਨ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ | ਇਸ ਸਬੰਧੀ ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂਆਂ ਨੇ ਐਕਸੀਅਨ ਗੁਰਦਾਸਪੁਰ ਨੰੂ ਮੰਗ ਪੱਤਰ ਸੌਂਪ ਕੇ ਥ੍ਰੀ ਫ਼ੇਜ਼ ਬਿਜਲੀ ਸਪਲਾਈ 8 ਘੰਟੇ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਪੱਗੜੀ ਸੰਭਾਲ ਜੱਟਾਂ ਲਹਿਰ ਬਲਜਿੰਦਰ ਸਿੰਘ ਚੀਮਾ, ਬਾਪੂ ਬਲਦੇਵ ਸਿੰਘ ਸੇਖਵਾਂ ਮੀਤ ਪ੍ਰਧਾਨ ਪੰਜਾਬ, ਸਰਬਜੀਤ ਸਿੰਘ ਲਾਲੀਆ ਸੀਨੀਅਰ ਆਗੂ, ਜਗਜੀਤ ਸਿੰਘ ਜ਼ੋਨੀ, ਗੁਰਸਾਹਿਬ ਸਿੰਘ ਭੈਣੀ ਪਸਵਾਲ, ਹਰਪਾਲ ਸਿੰਘ ਭੈਣੀ ਪਸਵਾਲ, ਬਲਵਿੰਦਰ ਸਿੰਘ ਭੈਣੀ ਪਸਵਾਲ, ਬਲਵਿੰਦਰ ਸਿੰਘ ਵਿੱਕੀ ਪੁਰਾਣਾ ਸ਼ਾਲਾ ਤੇ ਕਮਲਜੀਤ ਸਿੰਘ ਭੈਣੀ ਪਸਵਾਲ ਨੇ ਦੱਸਿਆ ਕਿ ਬੇਟ ਇਲਾਕੇ ਦੇ ਮੰਡ ਖੇਤਰ ਅੰਦਰ ਗੰਨੇ ਦੀ ਮੁੱਖ ਫ਼ਸਲ ਹੈ, ਜਿਥੇ ਕਿਸਾਨਾਂ ਨੰੂ ਸਿੰਚਾਈ ਲਈ ਸਿਰਫ਼ 4 ਘੰਟੇ ਥ੍ਰੀ ਫ਼ੇਜ਼ ਬਿਜਲੀ ਮਿਲ ਰਹੀ ਹੈ, ਜਿਸ ਨਾਲ ਕਿਸਾਨਾਂ ਦੀ ਕਮਾਦ ਦੀ ਫ਼ਸਲ ਦੇ ਨਾਲ ਨਾਲ ਹੋਰ ਫ਼ਸਲਾਂ ਸੁੱਕ ਰਹੀਆਂ ਹਨ | ਖ਼ਾਸ ਕਰਕੇ ਇਹ ਸਮੱਸਿਆ ਪੁਰਾਣਾ ਸ਼ਾਲਾ ਫੀਡਰ, ਭੈਣੀ ਮੀਲਮਾਂ ਤੋਂ ਜਾਗੋਵਾਲ ਬੇਟ ਦੇ ਖੇਤਰ ਅੰਦਰ ਆ ਰਹੀ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵੇ ਕਰ ਰਹੀ ਹੈ | ਪਰ ਇਨ੍ਹਾਂ ਖੇਤਰਾਂ ਅੰਦਰ ਅਜੇ ਵੀ ਘੱਟ ਬਿਜਲੀ ਸਪਲਾਈ ਮਿਲਣ ਕਾਰਨ ਕਿਸਾਨਾਂ ਨੰੂ ਆਪਣੀਆਂ ਫ਼ਸਲਾਂ ਦੀ ਸਿੰਚਾਈ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ 'ਤੇ ਐਕਸੀਅਨ ਇੰਜ: ਕੁਲਦੀਪ ਸਿੰਘ ਨੇ ਕਿਸਾਨ ਜਥੇਬੰਦੀ ਨੰੂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਮੱਸਿਆ ਨੰੂ ਮਹਿਕਮੇ ਦੇ ਧਿਆਨ 'ਚ ਲਿਆ ਕੇ ਹੱਲ ਕਰਵਾਇਆ ਜਾਵੇਗਾ |
ਪਿਛਲੀ ਖ਼ਬਰ ਹਰਚੋਵਾਲ ਦੇ ਸਾਰੇ ਮੈਡੀਕਲ ਸਟੋਰ ਅੱਜ ਬੰਦ ਰਹਿਣਗੇ-ਡਾ. ਧਾਲੀਵਾਲ <br/> ਅਗਲੀ ਖ਼ਬਰ ਪਿੰਡ ਕੇਸ਼ੋਪੁਰ ਦੇ ਸ਼ਮਸ਼ਾਨਘਾਟ 'ਚੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।