01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪਿੰਡ ਕੇਸ਼ੋਪੁਰ ਦੇ ਸ਼ਮਸ਼ਾਨਘਾਟ 'ਚੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

ਅਜੀਤ ਡੈਸਕ 20-05-2026
ਬਹਿਰਾਮਪੁਰ, 19 ਮਈ (ਪ੍ਰੋ: ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਕੇਸ਼ੋਪੁਰ ਦੇ ਸ਼ਮਸ਼ਾਨਘਾਟ 'ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਇਲਾਕੇ ਵਿਚ ਚਰਚਾ ਹੈ | ਮਿਲੀ ਜਾਣਕਾਰੀ ਅਨੁਸਾਰ ਜਦੋਂ ਪਿੰਡ ਦਾ ਇਕ ਵਿਅਕਤੀ ਆਪਣੇ ਖੇਤਾਂ ਨੰੂ ਜਾ ਰਿਹਾ ਸੀ ਤਾਂ ਉਸ ਨੇ ਸ਼ਮਸ਼ਾਨਘਾਟ ਵਿਖੇ ਇਕ ਵਿਅਕਤੀ ਦੀ ਲਾਸ਼ ਨੰੂ ਦੇਖਿਆ | ਜਿਸ ਦੀ ਜਾਣਕਾਰੀ ਤੁਰੰਤ ਉਸ ਵਲੋਂ ਥਾਣਾ ਬਹਿਰਾਮਪੁਰ ਦੀ ਪੁਲਿਸ ਨੰੂ ਦਿੱਤੀ ਗਈ | ਪੁਲਿਸ ਨੇ ਮੌਕੇ 'ਤੇ ਪਹੁੰਚ ਦੇ ਦੇਖਿਆ ਤਾਂ ਪੰਛੀਆਂ ਤੇ ਜਾਨਵਰਾਂ ਨੇ ਲਾਸ਼ ਨੰੂ ਖ਼ਰਾਬ ਕਰ ਦਿੱਤਾ ਸੀ | ਜਿਸ ਕਾਰਨ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ | ਇਸ ਸਬੰਧੀ ਥਾਣਾ ਮੁਖੀ ਸਾਹਿਲ ਪਠਾਨੀਆ ਨੇ ਦੱਸਿਆ ਕਿ ਲਾਸ਼ ਨੰੂ ਕਬਜ਼ੇ 'ਚ ਲੈ ਕੇ ਪਹਿਚਾਣ ਲਈ 72 ਘੰਟੇ ਸਿਵਲ ਹਸਪਤਾਲ ਗੁਰਦਾਸਪੁਰ ਦੇ ਮੁਰਦਾ ਘਰ ਵਿਚ ਰੱਖਿਆ ਜਾਵੇਗਾ ਤੇ ਪਹਿਚਾਣ ਹੋਣ ਉਪਰੰਤ ਅਗਲੀ ਕਾਨੰੂਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਬੇਟ ਇਲਾਕੇ 'ਚ ਕਮਾਦ ਦੀ ਸਿੰਜਾਈ ਲਈ 8 ਘੰਟੇ ਬਿਜਲੀ ਕਰਨ ਸੰਬੰਧੀ ਐਕਸੀਅਨ ਨੰੂ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਬਾਬਾ ਸ਼ਾਹਸਮਸ ਦਰਿਆਈ ਦੀ ਯਾਦ 'ਚ ਪਹਿਲਾ ਕਬੱਡੀ ਕੱਪ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।