30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬਾਬਾ ਸ਼ਾਹਸਮਸ ਦਰਿਆਈ ਦੀ ਯਾਦ 'ਚ ਪਹਿਲਾ ਕਬੱਡੀ ਕੱਪ ਕਰਵਾਇਆ

ਅਜੀਤ ਡੈਸਕ 20-05-2026
ਧਿਆਨਪੁਰ, 19 ਮਈ (ਕੁਲਦੀਪ ਸਿੰਘ ਸੋਨੂੰ)-ਹਲਕਾ ਡੇਰਾ ਬਾਬਾ ਨਾਨਕ ਦੇ ਨਾਮਵਰ ਪਿੰਡ ਸ਼ਾਹਸਮਸ ਵਿਖੇ ਬਾਬਾ ਸ਼ਾਹਸਮਸ ਦਰਿਆਈ ਦੀ ਯਾਦ ਵਿਚ ਪਹਿਲਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ, ਜਿਸ ਵਿਚ ਕਬੱਡੀ ਦੇ ਵਿਸ਼ਵ ਪ੍ਰਸਿੱਧ ਪ੍ਰਮੋਟਰ ਕੁਲਵੰਤ ਸਿੰਘ ਬਾਬਾ ਮੱਘਾ ਬੱਲਪੁਰੀਆਂ ਵਾਲਿਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪਿੰਡ ਦੇ ਸਰਪੰਚ ਕੇ.ਪੀ. ਸ਼ਾਹਸਮਸ ਨੇ ਦੱਸਿਆ ਕਿ ਅੱੈਨ.ਆਰ.ਆਈ. ਵੀਰਾਂ ਤੇ ਪਿੰਡ ਦੇ ਨਾਲ ਬਾਬਾ ਕੁਲਵੰਤ ਸਿੰਘ ਮੱਘਾ ਵਲੋਂ ਨਸ਼ਿਆਂ ਤੋਂ ਰਹਿਤ 2 ਟੀਮਾਂ ਦਾ ਫ਼ਸਵਾਂ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਚੋਟੀ ਦੇ ਕਬੱਡੀ ਖਿਡਾਰੀਆਂ ਨੇ ਜੌਹਰ ਦਿਖਾਏ | ਇਸ ਮੌਕੇ ਬਾਬਾ ਕੁਲਵੰਤ ਸਿੰਘ ਮੱਘਾ ਨੇ ਐਲਾਨ ਕੀਤਾ ਕਿ ਅਗਲੇ ਸਾਲ ਇਸ ਮੇਲੇ 'ਤੇ ਵਿਸ਼ਵ ਪ੍ਰਸਿੱਧ ਕਬੱਡੀ ਦੇ ਚੋਟੀ ਦੇ ਖਿਡਾਰੀ ਸ਼ਾਨ ਬਨਣਗੇ ਤੇ ਖਿਡਾਰੀਆਂ ਨੂੰ 10 ਗੁਰਜ ਇਨਾਮ ਵਜੋਂ ਦਿੱਤੇ ਜਾਣਗੇ | ਅਖੀਰ 'ਚ ਸਰਪੰਚ ਕੇ.ਪੀ. ਸ਼ਾਹਸਮਸ, ਬਾਬਾ ਕੁਲਵੰਤ ਸਿੰਘ ਮੱਘਾ, ਸਰਪੰਚ ਨਿਰਮਲ ਸਿੰਘ ਮੋਹਲੋਵਾਲੀ, ਸਰਪੰਚ ਰਣਜੀਤ ਸਿੰਘ ਭੱਟੀ ਦਰਗਾਬਾਦ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਪਵਾਰ ਸ਼ਿਕਾਰ ਮਾਛੀਆਂ ਅਤੇ ਸਰਪੰਚ ਸੁਲੱਖਣ ਸਿੰਘ ਬਸੰਤਕੋਟ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ | ਰੈਫ਼ਰੀ ਦੀ ਡਿਊਟੀ ਵਿਸ਼ਵ ਪ੍ਰਸਿੱਧ ਕੋਚ ਪਰਮਿੰਦਰ ਸਿੰਘ ਭਿੱਡਾ ਰਣਸੀਕੇ ਤਲਾ ਅਤੇ ਸੁੱਖਾ ਚਾਕਾਂਵਾਲੀ ਨੇ ਨਿਭਾਈ | ਇਲਾਕੇ ਦੇ ਪ੍ਰਸਿੱਧ ਕੁਮੈਂਟਰ ਬਲਵਿੰਦਰ ਸਿੰਘ ਸੱਬਾ ਪਵਾਰ ਸ਼ਿਕਾਰ ਮਾਛੀਆਂ ਨੇ ਪੰਜਾਬੀ ਬੋਲਾਂ ਨਾਲ ਖੂਬ ਰੰਗ ਬੰਨਿਆ | ਇਸ ਮੌਕੇ ਸਰਪੰਚ ਕਵਲਜੀਤ ਕੌਰ ਬਸਤੀ ਬਾਜੀਗਰ, ਕੋਚ ਸੁੱਖਾ ਕਾਹਲਾਂਵਾਲੀ, ਜਸਪਾਲ ਸਿੰਘ ਸ਼ਾਹਸਮਸ, ਸੁਖਦੀਪ ਸਿੰਘ, ਤੇਜਬੀਰ ਸਿੰਘ, ਰਣਜੀਤ ਸਿੰਘ, ਸਤਵਿੰਦਰ ਸਿੰਘ, ਸਵਿੰਦਰ ਸਿੰਘ, ਮੇਜਰ ਸਿੰਘ, ਰਛਪਾਲ ਸਿੰਘ, ਸ਼ਮਸ਼ੇਰ ਸਿੰਘ, ਬਿਕਰਮਜੀਤ ਸਿੰਘ, ਬੰਟੀ, ਹੈਪੀ ਫ਼ੌਜੀ, ਉਂਕਾਰ ਆਸਟਰੇਲੀਆ, ਬੀਰਦਵਿੰਦਰ ਆਸਟਰੇਲੀਆ, ਨਵ ਆਸਟਰੇਲੀਆ, ਹਰਜੀਤ ਨਿਊਜ਼ੀਲੈਂਡ, ਜਸਵਿੰਦਰ ਸਿੰਘ, ਜਸਪਾਲ ਸਿੰਘ, ਹਰਜੀਤ ਸਿੰਘ ਪ੍ਰਧਾਨ, ਬਲਵੰਤ ਸਿੰਘ, ਬਖਸ਼ੀਸ਼ ਸਿੰਘ, ਅੰਮਿ੍ਤਪਾਲ ਸਿੰਘ, ਸੁਖਬੀਰ ਨਿਊਜ਼ੀਲੈਂਡ, ਮਨਿੰਦਰ ਕੈਨੇਡਾ, ਗੁਰਦੇਵ ਸਿੰਘ, ਹਰਮਨ ਪੁਲਿਸ ਮੁਲਾਜ਼ਮ, ਅਕਾਸ਼ਦੀਪ ਸਿੰਘ ਤੇ ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਕੇਸ਼ੋਪੁਰ ਦੇ ਸ਼ਮਸ਼ਾਨਘਾਟ 'ਚੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼ ਅਗਲੀ ਖ਼ਬਰ ਭਾਈ ਗੁਰਦਾਸ ਮਾਡਲ ਸਕੂਲ ਭਗਵਾਨਪੁਰ ਦੇ ਦਸਵੀਂ 'ਚੋਂ ਮੈਰਿਟ 'ਚ ਰਹੇ ਵਿਦਿਆਰਥੀਆਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।