ਕੋਟਲੀ ਸੂਰਤ ਮੱਲ੍ਹੀ, 19 ਮਈ (ਕੁਲਦੀਪ ਸਿੰਘ ਨਾਗਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ ਭਾਈ ਗੁਰਦਾਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਦੇ ਮੈਰਿਟ 'ਚ ਰਹੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪਿ੍ੰਸੀਪਲ ਸਤਨਾਮ ਸਿੰਘ ਨੇ ਦੱਸਿਆ ਕਿ ਜਿਥੇ ਹੋਣਹਾਰ ਵਿਦਿਆਰਥੀ ਗੁਰਤਾਜ ਸਿੰਘ ਨੇ 624/650 ਅੰਕ ਲੈ ਕੇ ਮੈਰਿਟ ਸੂਚੀ ਵਿਚ 21ਵਾਂ ਸਥਾਨ ਲੈ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ, ਉਥੇ ਸਕੂਲ ਦੇ ਜਿਆਦਾਤਰ ਬੱਚਿਆਂ ਨੇ 90 ਫ਼ੀਸਦੀ ਅੰਕ ਪ੍ਰਾਪਤ ਕੀਤੇ | ਉਨ੍ਹਾਂ ਦੱਸਿਆ ਕਿ ਵਿਦਿਆਰਥੀ ਗੁਰਰਾਜਬੀਰ ਸਿੰਘ ਨੇ 621 ਅੰਕ, ਹਰਜੋਤ ਸਿੰਘ ਨੇ 619, ਕਰਨਪ੍ਰੀਤ ਸਿੰਘ ਨੇ 615, ਗੁਰਮਨ ਸਿੰਘ ਨੇ 612, ਅਭੀਜੋਤ ਸਿੰਘ ਨੇ 609, ਗੁਰਅੰਸ਼ਦੀਪ ਸਿੰਘ ਨੇ 606, ਆਸ਼ਿਸ ਮਸੀਹ ਨੇ 602 ਅੰਕ ਪ੍ਰਾਪਤ ਕਰ ਕੇ ਆਪਣਾ ਤੇ ਸਕੂਲ ਦਾ ਨਾਂਅ ਚਮਕਾਇਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਦਿਆਲ ਸਿੰਘ, ਚੇਅਰਪਰਸਨ ਬਲਜਿੰਦਰ ਕੌਰ ਤੇ ਸਕੂਲ ਸਟਾਫ਼ ਵਲੋਂ ਮਠਿਆਈ ਵੰਡ ਕੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਹੋਰ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾਇਰੈਕਟਰ ਅਯੋਧ ਸਿੰਘ ਨੇ ਬੱਚਿਆਂ ਤੇ ਸਕੂਲ ਦੇ ਮਿਹਨਤੀ ਸਟਾਫ਼ ਨੂੰ ਵਧਾਈ ਦਿੱਤੀ ਤੇ ਭਵਿੱਖ 'ਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ | ਇਸ ਮੌਕੇ ਸਕੂਲ ਸਟਾਫ਼ ਤੇ ਬੱਚੇ ਹਾਜ਼ਰ ਸਨ |