01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀਆਂ ਨੇ ਛੇਵੇਂ ਅੰਤਰ ਜ਼ਿਲ੍ਹਾ ਐਕਵਾ ਫਲੋਟਿੰਗ ਯੋਗਾ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ

ਅਜੀਤ ਡੈਸਕ 20-05-2026
ਬਟਾਲਾ, 19 ਮਈ (ਸਤਿੰਦਰ ਸਿੰਘ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਅੰਮਿ੍ਤਸਰ ਵਿਚ ਹੋਏ ਛੇਵੇਂ ਅੰਤਰ-ਜ਼ਿਲ੍ਹਾ ਐਕਵਾ ਫਲੋਟਿੰਗ ਯੋਗਾ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥੀਆਂ ਨੇ ਯੋਗ ਕਲਾ, ਸੰਤੁਲਨ ਅਤੇ ਅਨੁਸ਼ਾਸਨ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨਾਂ ਨਾਲ ਜੱਜਾਂ ਤੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ | ਅੰਡਰ-5 ਉਮਰ ਸਮੂਹ ਵਿਚ ਮਯੰਕ ਪਹਿਲੇ ਤੇ ਸਿ੍ਸ਼ਟੀ ਦੂਜੇ ਸਥਾਨ 'ਤੇ ਰਹੀ | ਵਿਹਾਸ, ਰੋਜ਼ਲ, ਪ੍ਰਾਂਚੀ ਅਤੇ ਮਾਇਰਾ ਅੰਡਰ-8 ਉਮਰ ਸਮੂਹ ਵਿਚ ਦੂਜੇ, ਗੁਰਨੂਰ ਤੇ ਨਿਮਿ੍ਤ ਅੰਡਰ-10 ਉਮਰ ਸਮੂਹ ਵਿਚ ਪਹਿਲੇ, ਜਦੋਂ ਕਿ ਖੁਸ਼ਪ੍ਰੀਤ, ਅਰਸ਼ਦੀਪ, ਹਰਸੀਰਤ ਤੇ ਜਸਕੀਰਤ ਦੂਜੇ ਸਥਾਨ 'ਤੇ ਰਹੇ | ਕੇਂਜਲ, ਹਰਗੁਨਦੀਪ ਕੌਰ, ਤਨਾਇਆ ਤੇ ਕਸ਼ਿਸ਼ ਅੰਡਰ-12 ਉਮਰ ਸਮੂਹ ਵਿਚ ਪਹਿਲੇ, ਅਵਲੀਨ ਕੌਰ, ਸਿਮਰਤ ਕੌਰ ਤੇ ਮਨਸੀਰਤ ਕੌਰ ਦੂਜੇ, ਅੰਡਰ-14 ਵਰਗ ਵਿਚ ਏਕਮਜੋਤ ਸਿੰਘ, ਅਵਲੀਨ ਕੌਰ, ਰੂਪਾਂਜਲ ਤੇ ਮਨਪ੍ਰੀਤ ਕੌਰ ਨੇ ਪਹਿਲਾ, ਤਨਿਸ਼ਕਾ ਤੇ ਮਨਪ੍ਰੀਤ ਕੌਰ ਨੇ ਦੂਜਾ, ਅੰਡਰ-8 ਵਿਚ ਜੋੜੀ ਤੇ ਸੋਲੋ ਵਿਚ ਨਿਮਿ੍ਤ ਤੇ ਹਰਸਿਤ ਕੌਰ ਦੂਜੇ, ਅੰਡਰ-10 ਵਿਚ ਗੁਰਨੂਰ ਤੇ ਕੇਂਜਲ ਤੀਜੇ, ਅੰਡਰ-12 ਉਮਰ ਵਰਗ ਵਿਚ ਏਕਮਜੋਤ ਸਿੰਘ ਪਹਿਲੇ, ਜਸਕੀਰਤ ਕੌਰ ਤੇ ਮਨਰੀਤ ਕੌਰ ਦੂਜੇ ਸਥਾਨ 'ਤੇ ਰਹੇ | ਸਕੂਲ ਦੇ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਸ਼੍ਰੀ ਅਜੈ ਖੋਸਲਾ ਅਤੇ ਪਿ੍ੰਸੀਪਲ ਡਾ. ਬਿੰਦੂ ਭੱਲਾ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਸ਼੍ਰੀਮਤੀ ਊਸ਼ਾ ਕਿਰਨ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਨਿਰੰਤਰ ਅਭਿਆਸ, ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਸਫਲਤਾ ਦੀਆਂ ਕੁੰਜੀਆਂ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਦੇ ਰਹਿਣ ਅਤੇ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਂਅ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਖੇਡ ਅਤੇ ਯੋਗਾ ਵਰਗੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਹੋ ਜਿਹੇ ਆਯੋਜਨ ਬੱਚਿਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਪ੍ਰਦਾਨ ਕਰਦੇ ਹਨ |
ਪਿਛਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਸ਼ਾਹਪੁਰ ਜਾਜਨ ਵਿਖੇ ਬਣ ਰਹੇ ਖੇਡ ਮੈਦਾਨ ਦਾ ਦੌਰਾ ਅਗਲੀ ਖ਼ਬਰ ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ ਵਿਦਿਆਰਥੀਆਂ ਦਾ ਨਿਯੁਕਤੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।